ਪੰਜਾਬ

punjab

By

Published : Jun 7, 2021, 9:09 AM IST

Updated : Jun 7, 2021, 9:31 AM IST

ETV Bharat / state

punjab vaccine: 'ਆਪ' ਨੇ ਬਲਬੀਰ ਸਿੱਧੂ ਦੇ ਘਰ ਬਾਹਰ ਕੀਤਾ ਪ੍ਰਦਰਸ਼ਨ

ਆਪ ਆਗੂ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਮਦਦ ਦੇ ਡਰਾਮੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ 400 ਦੀ ਵੈਕਸੀਨ ਲੈਕੇ ਵੀ ਲੋਕਾਂ ਨੂੰ ਮੁਫ਼ਤ ਲਗਵਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਕੈਪਟਨ ਸਰਕਾਰ ਲੋਕਾਂ ਤੋਂ ਲੁੱਟ ਕਰਨ 'ਤੇ ਲੱਗੀ ਹੋਈ ਹੈ।

'ਆਪ' ਨੇ ਬਲਬੀਰ ਸਿੱਧੂ ਦੇ ਘਰ ਬਾਹਰ ਪੁਤਲਾ ਸਾੜ ਕੀਤਾ ਪ੍ਰਦਰਸ਼ਨ
'ਆਪ' ਨੇ ਬਲਬੀਰ ਸਿੱਧੂ ਦੇ ਘਰ ਬਾਹਰ ਪੁਤਲਾ ਸਾੜ ਕੀਤਾ ਪ੍ਰਦਰਸ਼ਨ

ਮੋਹਾਲੀ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਨੂੰ ਲੈਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਲੋਕਾਂ ਲਈ ਆਈ ਸਰਕਾਰੀ ਵੈਕਸੀਨ ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਮਹਿੰਗੇ ਭਾਅ ਵੇਚ ਦਿੱਤੀ। ਜਿਸ ਨੂੰ ਲੈਕੇ ਬਾਅਦ 'ਚ ਸਿਹਤ ਮੰਤਰੀ ਸਿੱਧੂ ਵਲੋਂ ਚਾਹੇ ਟੈਂਡਰ ਵਾਪਸ ਲੈਣ ਦੀ ਗੱਲ ਆਖੀ ਸੀ। ਇਸ ਸਬੰਧੀ ਜਿਥੇ ਵਿਰੋਧੀਆਂ ਨੇ ਸਰਕਾਰ 'ਤੇ ਨਿਸ਼ਾਨੇ ਸਾਧੇ,ਉਥੇ ਹੀ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।

'ਆਪ' ਨੇ ਬਲਬੀਰ ਸਿੱਧੂ ਦੇ ਘਰ ਬਾਹਰ ਪੁਤਲਾ ਸਾੜ ਕੀਤਾ ਪ੍ਰਦਰਸ਼ਨ

ਇਸ ਮੌਕੇ ਆਪ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਰਕਾਰ ਦੇ ਘੁਟਾਲੇ ਜੱਗ ਜਾਹਿਰ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੂੰ ਚਾਹੀਦਾ ਕਿ 400 ਰੁਪਏ ਦੀ ਵੈਕਸੀਨ ਮਹਿੰਗੇ ਭਾਅ ਨਿੱਜੀ ਹਸਪਤਾਲਾਂ ਨੂੰ ਵੇਚਣ ਦੇ ਚੱਲਦਿਆਂ ਬਲਬੀਰ ਸਿੱਧੂ ਦਾ ਅਸਤੀਫ਼ਾ ਲੈਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਆਪ ਆਗੂ ਅਨਮੋਲ ਗਗਨ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਮਦਦ ਦੇ ਡਰਾਮੇ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ 400 ਦੀ ਵੈਕਸੀਨ ਲੈਕੇ ਵੀ ਲੋਕਾਂ ਨੂੰ ਮੁਫ਼ਤ ਲਗਵਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਕੈਪਟਨ ਸਰਕਾਰ ਲੋਕਾਂ ਤੋਂ ਲੁੱਟ ਕਰਨ 'ਤੇ ਲੱਗੀ ਹੋਈ ਹੈ। ਉਨ੍ਹਾਂ ਦਾ ਕਹਿਣਾ ਕਿ ਨਿੱਜੀ ਹਸਪਤਾਲਾਂ ਵਲੋਂ 1500 ਦੇ ਕਰੀਬ ਲੋਕਾਂ ਤੋਂ ਰਕਮ ਲਈ ਜਾ ਰਹੀ ਹੈ। ਅਨਮੋਨ ਮਾਨ ਦਾ ਕਹਿਣਾ ਕਿ ਸਰਕਾਰ ਦੀ ਮਿਲੀਭੁਗਤ ਕਾਰਨ ਹੀ ਲੋਕਾਂ ਦੀ ਅਜਿਹੀ ਲੁੱਟ ਹੋ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਅਸਤੀਫ਼ਾ ਦੇਣ ਦੀ ਗੱਲ ਵੀ ਆਖੀ।

ਇਹ ਵੀ ਪੜ੍ਹੋ:ਵੈਕਸੀਨ ਮਾਮਲੇ 'ਚ ਅੱਜ ਅਕਾਲੀ ਦਲ ਕਰੇਗਾ ਸਿਹਤ ਮੰਤਰੀ ਦਾ ਘਿਰਾਓ

Last Updated : Jun 7, 2021, 9:31 AM IST

ABOUT THE AUTHOR

...view details