ਪੰਜਾਬ

punjab

ETV Bharat / state

ਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਸਾਦੇ ਵਿਆਹ ਸਮਾਗਮ - ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਜਾਰੀ ਹੈ। ਇਸ ਦੌਰਾਨ ਸਰਕਾਰ ਨੇ ਸੂਬੇ ਵਿੱਚ ਵਿਆਹ ਸਮਾਗਮਾਂ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਦੇ ਹੀ ਸ਼ਾਮਲ ਹੋਣ ਦੀ ਹਦਾਇਤ ਜਾਰੀ ਕੀਤੀ ਹੋਈ ਹੈ।

ਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਨੇ ਸਾਦੇ ਵਿਆਹ ਸਮਾਗਮ
ਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਨੇ ਸਾਦੇ ਵਿਆਹ ਸਮਾਗਮਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਨੇ ਸਾਦੇ ਵਿਆਹ ਸਮਾਗਮ

By

Published : Apr 5, 2020, 2:32 PM IST

ਮੋਹਾਲੀ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਰਫਿਊ ਜਾਰੀ ਹੈ। ਇਸ ਦੌਰਾਨ ਸਰਕਾਰ ਨੇ ਸੂਬੇ ਵਿੱਚ ਵਿਆਹ ਸਮਾਗਮਾਂ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਦੇ ਹੀ ਸ਼ਾਮਲ ਹੋਣ ਦੀ ਹਦਾਇਤ ਜਾਰੀ ਕੀਤੀ ਹੋਈ ਹੈ। ਇਸੇ ਦੌਰਾਨ ਪੰਜਾਬ ਵਿੱਚ ਕਈ ਸਾਦੇ ਵਿਆਹ ਸਮਾਗਮ ਵੇਖਣ ਨੂੰ ਮਿਲ ਰਹੇ ਹਨ।

ਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਨੇ ਸਾਦੇ ਵਿਆਹ ਸਮਾਗਮ

ਇੱਕ ਵਿਆਹ ਸਮਾਗਮ ਮੋਹਾਲੀ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਬਹੁਤ ਹੀ ਸਾਦੇ ਢੰਗ ਨਾਲ 2 ਵਿਆਹ ਸਮਾਗਮ ਹੋਏ। ਗੁਰਦਾਸਪੁਰ ਦੀ ਤੋਂ ਜੰਝ ਸਿਰਫ ਪਰਿਵਾਰਕ ਮੈਂਬਰਾਂ ਨਾਲ ਪਹੁੰਚੀ। ਇਸੇ ਤਰ੍ਹਾਂ ਹੀ ਲੜਕੀ ਪਰਿਵਾਰ ਵੱਲੋਂ ਵੀ ਸਿਰਫ਼ ਚਾਰ ਲੋਕਾਂ ਨੇ ਵਿਆਹ ਦੀਆਂ ਰਸਮਾ ਨੂੰ ਨਿਭਾਇਆ। ਇਸ ਮੌਕੇ ਸਮਾਜਿਕ ਫਾਸਲੇ ਦਾ ਧਿਆਨ ਰੱਖਦੇ ਹੋਏ ਪਰਿਵਾਰਕ ਮੈਂਬਰਾਂ ਨੇ ਫੋਟੋ ਵੀ ਖਿਚਵਾਈਆਂ।

ਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਨੇ ਸਾਦੇ ਵਿਆਹ ਸਮਾਗਮ

ਇਸ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਇੱਥੇ ਦੋ ਵਿਆਹਾਂ ਦੇ ਆਨੰਦ ਕਾਰਜ ਬਹੁਤ ਹੀ ਸਾਦੇ ਤਰੀਕੇ ਨਾਲ ਹੋਏ ਹਨ। ਵਿਆਹ ਵਿੱਚ ਹੀ ਪਰਿਵਾਰ ਨੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ।

ਕਰਫਿਊ ਕਾਰਨ ਪੰਜਾਬ 'ਚ ਹੋ ਰਹੇ ਨੇ ਸਾਦੇ ਵਿਆਹ ਸਮਾਗਮ

ABOUT THE AUTHOR

...view details