ਮੋਹਾਲੀ: ਕਿਸਾਨ ਅੰਦੋਲਨ ਨੂੰ ਜਿੱਥੇ ਪੂਰੇ ਦੇਸ਼ ਭਰ ਵਿੱਚੋਂ ਸਾਥ ਮਿਲ ਰਿਹਾ ਹੈ ਉਥੇ ਹੀ ਇਸ ਅੰਦੋਲਨ ਤੋਂ ਪ੍ਰੇਰਨਾ ਲੈ ਸਮਾਜਸੇਵੀ ਆਲਮਜੀਤ ਨੇ ਐਲਾਨ ਕੀਤਾ ਕਿ ਉਹ ਜ਼ੀਰਕਪੁਰ ਵਿਖੇ ਆਪਣੀ ਜ਼ਮੀਨ ਉੱਪਰ 1000 ਗਜ਼ ਵਿੱਚ ਕਿਸਾਨ ਭਵਨ ਬਣਾਉਣਗੇ। ਸ਼ਹੀਦ ਕਿਸਾਨਾਂ ਦੀ ਯਾਦ ’ਚ 9 ਫੁੱਟ ਦਾ ਕਿਸਾਨ ਦਾ 'ਯਾਦਗਰੀ ਬੁੱਤ' ਵੀ ਉਸਾਰਿਆ ਜਾਵੇਗਾ।
ਸ਼ਹੀਦ ਕਿਸਾਨਾਂ ਦੀ ਯਾਦ ’ਚ ਜ਼ੀਰਕਪੁਰ ਵਿਖੇ ਬਣਾਇਆ ਜਾਵੇਗਾ ਮਿਊਜ਼ੀਅਮ
ਕਿਸਾਨ ਅੰਦੋਲਨ ਨੂੰ ਜਿੱਥੇ ਪੂਰੇ ਦੇਸ਼ ਭਰ ਵਿੱਚੋਂ ਸਾਥ ਮਿਲ ਰਿਹਾ ਹੈ ਉਥੇ ਹੀ ਇਸ ਅੰਦੋਲਨ ਤੋਂ ਪ੍ਰੇਰਨਾ ਲੈ ਸਮਾਜਸੇਵੀ ਆਲਮਜੀਤ ਨੇ ਐਲਾਨ ਕੀਤਾ ਕਿ ਉਹ ਜ਼ੀਰਕਪੁਰ ਵਿਖੇ ਆਪਣੀ ਜ਼ਮੀਨ ਉੱਪਰ 1000 ਗਜ਼ ਵਿੱਚ ਕਿਸਾਨ ਭਵਨ ਬਣਾਉਣਗੇ। ਸ਼ਹੀਦ ਕਿਸਾਨਾਂ ਦੀ ਯਾਦ ’ਚ 9 ਫੁੱਟ ਦਾ ਕਿਸਾਨ ਦਾ 'ਯਾਦਗਰੀ ਬੁੱਤ' ਵੀ ਉਸਾਰਿਆ ਜਾਵੇਗਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਸੰਘਰਸ਼ ਚਲ ਰਿਹਾ ਹੈ ਉਹ ਕਿਵੇਂ ਚੱਲਿਆ, ਕਿਵੇਂ ਦਿੱਲੀ ਪੁੱਜਾ, ਦਿੱਲੀ ਪੁੱਜਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਸੰਘਰਸ਼ ਨੂੰ ਅੱਗੇ ਵਧਾਇਆ ਅਤੇ ਕਿਵੇਂ ਉੱਥੇ ਲੰਗਰ ਦੀ ਸੇਵਾ ਆਰੰਭ ਹੋਈ ਇਹ ਸਾਰੀ ਜਾਣਕਾਰੀ ਮਿਊਜ਼ੀਅਮ ਤਿਆਰ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ 'ਕਿਸਾਨ ਭਵਨ' ਉਸਾਰਨ ਦਾ ਮਕਸਦ ਇਹੋ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਅੰਦੋਲਨ ਬਾਰੇ ਜਾਣਕਾਰੀ ਮਿਲ ਸਕੇ ।
ਸਮਾਜਸੇਵੀ ਆਲਮਜੀਤ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਭਵਨ ਵਿੱਚ ਨਾ ਕੇਵਲ ਯਾਦਗਾਰਾਂ ਬਣਾਈਆਂ ਜਾਣਗੀਆਂ ਬਲਕਿ ਕਿਸਾਨ ਤੇ ਮਜ਼ਦੂਰ ਆਪਣੇ ਇੱਥੇ ਪ੍ਰੋਗਰਾਮ ਕਰ ਸਕਣ ਇਸ ਸਹੂਲਤ ਲਈ ਇਕ ਵੱਡਾ ਹਾਲ ਅਤੇ ਕਿਸਾਨਾਂ ਦੇ ਰਾਤ ਠਹਿਰਣ ਲਈ ਕਮਰੇ ਵੀ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੀ ਕਿਸਾਨਾਂ ਨਾਲ ਵੀ ਗੱਲਬਾਤ ਹੋਈ ਹੈ ਅਤੇ ਜਦੋਂ ਹੀ ਕਿਸਾਨ ਅੰਦੋਲਨ ਤੋਂ ਫਤਿਹ ਪਾ ਵਾਪਸ ਆਉਣਗੇ ਤਾਂ ਉਨ੍ਹਾਂ ਤੋਂ ਇਸ ਭਵਨ ਦਾ ਉਦਘਾਟਨ ਕਰਵਾਇਆ ਜਾਵੇਗਾ ਅਤੇ 2023 ਤੱਕ ਇਹ 'ਕਿਸਾਨ ਭਵਨ' ਤਿਆਰ ਕਰ ਦਿੱਤਾ ਜਾਵੇਗਾ।