ਜ਼ੀਰਕਪੁਰ: ਪਾਵਰਕਾਮ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨੇ ਇਰ ਪਰਿਵਾਰ ਦੇ ਪੈਰਾਂ ਹੇਠਿਓ ਜ਼ਮੀਨ ਹੀ ਖਿਸਕਾ ਦਿੱਤੀ। ਦਰਅਸਲ, ਭਬਾਤ ਪਿੰਡ ਦੇ ਵਸਨੀਕ ਬਲਵੰਤ ਸਿੰਘ ਪੰਨੂ ਨੂੰ ਪਾਵਰਕਾਮ ਨੇ 88 ਲੱਖ 26 ਹਜ਼ਾਰ 73 ਰੁਪਏ ਦਾ ਬਿੱਲ ਭੇਜਿਆ ਹੈ। ਬਿੱਲ ਵੇਖ ਕੇ ਖਪਤਕਾਰ ਦੇ ਹੋਸ਼ ਉਡ ਗਏ। ਪਰਿਵਾਰ ਨੇ ਬਿਜਲੀ ਬੋਰਡ ਤੋਂ ਬਿੱਲ ਸਹੀ ਕਰਨ ਦੀ ਮੰਗ ਕੀਤੀ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਪੰਨੂ ਨੇ ਦੱਸਿਆ ਕਿ ਸਭ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੋਟਾਂ ਪ੍ਰਤੀ ਲੁਭਾਉਣ ਵਾਸਤੇ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ। ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਰਾਹਤ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਸੀ ਜਿਥੇ ਬਿਜਲੀ ਦਰਾਂ 'ਚ ਕਟੌਤੀ ਕੀਤੀ ਜਾਵੇਗੀ। ਉਥੇ ਹੀ, ਲੋਕਾਂ ਨੂੰ ਬਿਜਲੀ ਸਬੰਧੀ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਕਰਨ ਸਬੰਧੀ ਭਰੋਸਾ ਦਿਵਾਇਆ ਗਿਆ ਸੀ।
ਪਰ, ਹੁਣ ਚੋਣਾਂ ਖ਼ਤਮ ਹੋਣ ਤੋਂ ਬਾਅਦ ਪਾਵਰਕਾਮ ਵੱਲੋਂ ਉਨ੍ਹਾਂ ਦੇ 2852 ਯੂਨਿਟ ਦਾ ਜੋ ਬਿੱਲ ਉਨ੍ਹਾਂ ਦੇ ਘਰ ਆਇਆ ਹੈ, ਉਹ 88 ਲੱਖ 26 ਹਜ਼ਾਰ 73 ਰੁਪਏ ਭੇਜ ਦਿੱਤਾ ਗਿਆ ਅਤੇ ਬਿੱਲ ਬਹੁਤ ਜ਼ਿਆਦਾ ਭੇਜਿਆ ਗਿਆ ਹੈ ਜਿਸਦਾ ਉਹ ਆਪਣਾ ਘਰ ਵੇਚ ਕੇ ਵੀ ਭੁਗਤਾਨ ਨਹੀਂ ਕਰ ਸੱਕਦੇ।