ਮੋਹਾਲੀ: ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮੋਹਾਲੀ ਵਿਖੇ ਪਿਛਲੇ 24 ਘੰਟਿਆਂ ਵਿੱਚ 661 ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਦੋਂਕਿ 740 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਮੋਹਾਲੀ 'ਚ ਕੋਰੋਨਾ ਦੇ 661 ਨਵੇਂ ਮਾਮਲੇ ਆਏ ਸਾਹਮਣੇ - 740 ਮਰੀਜ਼ਾਂ ਦੀ ਮੌਤ
ਮੋਹਾਲੀ 'ਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ। ਮੋਹਾਲੀ ਵਿਖੇ ਪਿਛਲੇ 24 ਘੰਟਿਆਂ ਵਿੱਚ 661 ਨਵੇਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਦੋਂਕਿ ਕੋਰੋਨਾ ਵਾਇਰਸ ਕਾਰਨ 740 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੋਹਾਲੀ ਵਿਖੇ ਪਿਛਲੇ 24 ਘੰਟਿਆਂ ਵਿੱਚ 661 ਨਵੇਂ ਕੋਰੋਨਾ ਪੌਜ਼ੀਟਿਵ ਕੇਸ ਪਾਏ ਗਏ ਹਨ। ਇਸ ਦੇ ਚਲਦੇ ਹੁਣ ਜ਼ਿਲ੍ਹੇ 'ਚ ਕੁੱਲ ਐਕਟਿਵ ਕੇਸਾਂ ਦੀ 59,524 ਹੋ ਗਈ ਹੈ। ਇਨ੍ਹਾਂ ਚੋਂ 47, 870 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 10,914 ਕੇਸ ਅਜੇ ਵੀ ਐਕਟਿਵ ਹਨ। ਕੋਰੋਨਾ ਕਾਰਨ 24 ਘੰਟਿਆਂ ਵਿੱਚ 10 ਲੋਕਾਂ ਨੇ ਆਪਣੀ ਜਾਨ ਗੁਆਈ, ਹੁਣ ਤੱਕ ਇਥੇ ਕੋਰੋਨਾ ਨਾਲ 740 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਡੇਰਾਬੱਸੀ ਅਤੇ ਇਸ ਦੇ ਨੇੜਲੇ ਇਲਾਕਿਆਂ ਤੋਂ 96 ਕੇਸ, ਢਕੌਲੀ ਤੋਂ 82 ਕੇਸ ,ਲਾਲੜੂ ਤੋਂ 21, ਬੂਥਗੜ੍ਹ ਤੋਂ 20 ਕੇਸ, ਘੜੂੰਆਂ ਅਤੇ ਇਸ ਦੇ ਨੇੜਲੇ ਲਾਕਿਆਂ ਤੋਂ 49 ਕੇਸ ,ਖਰੜ ਚੋਂ 138 ਕੇਸ ,ਕੁਰਾਲੀ ਤੋਂ 22 ਕੇਸ, ਬਨੂੰੜ ਤੋਂ 13 ਕੇਸ, ਮੋਹਾਲੀਤੋਂ 220 ਕੇਸ ਸ਼ਾਮਲ ਹਨ।
ਜ਼ਿਲ੍ਹਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।