ਪੰਜਾਬ

punjab

ETV Bharat / state

ਅਕਾਲੀ ਦਲ ਦੀਆਂ 5 ਰੈਲੀਆਂ, 5 ਉਮੀਦਵਾਰਾਂ ਦੇ ਐਲਾਨ - ਐਨ ਕੇ ਸ਼ਰਮਾ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾਬਸੀ ਤੋਂ ਮੌਜੂਦਾ ਵਿਧਾਇਕ ਐਨ.ਕੇ. ਸ਼ਰਮਾ ਨੂੰ ਦੁਬਾਰਾ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਉਮੀਦਵਾਰ ਐਲਾਨਿਆ। ਉਨ੍ਹਾਂ ਕਿਹਾ ਕਿ ਤੁਸੀਂ ਐਨ ਕੇ ਸ਼ਰਮਾ ਨੂੰ ਵਿਧਾਇਕ ਬਣਾ ਕੇ ਭੇਜੋ ਪਹਿਲਾਂ ਵੱਡੇ ਬਾਦਲ ਸਾਬ੍ਹ ਨੇ ਉਨ੍ਹਾਂ ਨੂੰ ਅੱਧੀ ਝੰਡੀ ਦਿੱਤੀ ਸੀ ਪਰ ਇਸ ਵਾਰ ਉਨ੍ਹਾਂ ਨੂੰ ਪੂਰੀ ਝੰਡੀ ਦੇ ਦਿੱਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਖੇਤੀ ਕਾਨੂੰਨ ਨਹੀਂ ਹੋਣਗੇ ਲਾਗੂ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਖੇਤੀ ਕਾਨੂੰਨ ਨਹੀਂ ਹੋਣਗੇ ਲਾਗੂ: ਸੁਖਬੀਰ

By

Published : Apr 4, 2021, 5:42 PM IST

ਜ਼ੀਰਕਪੁਰ:‘ਪੰਜਾਬ ਮੰਗਦਾ ਜਵਾਬ’ ਤਹਿਤ ਅਕਾਲੀ ਦਲ ਵੱਲੋਂ ਜ਼ੀਰਕਪੁਰ ’ਚ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾਬਸੀ ਤੋਂ ਮੌਜੂਦਾ ਵਿਧਾਇਕ ਐਨ.ਕੇ. ਸ਼ਰਮਾ ਨੂੰ ਦੁਬਾਰਾ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਉਮੀਦਵਾਰ ਐਲਾਨਿਆ। ਉਨ੍ਹਾਂ ਕਿਹਾ ਕਿ ਤੁਸੀਂ ਐਨ ਕੇ ਸ਼ਰਮਾ ਨੂੰ ਵਿਧਾਇਕ ਬਣਾ ਕੇ ਭੇਜੋ ਪਹਿਲਾਂ ਵੱਡੇ ਬਾਦਲ ਸਾਬ੍ਹ ਨੇ ਉਨ੍ਹਾਂ ਨੂੰ ਅੱਧੀ ਝੰਡੀ ਦਿੱਤੀ ਸੀ ਪਰ ਇਸ ਵਾਰ ਉਨ੍ਹਾਂ ਨੂੰ ਪੂਰੀ ਝੰਡੀ ਦੇ ਦਿੱਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਖੇਤੀ ਕਾਨੂੰਨ ਨਹੀਂ ਹੋਣਗੇ ਲਾਗੂ: ਸੁਖਬੀਰ
ਇਹ ਵੀ ਪੜੋ: ਚੰਡੀਗੜ੍ਹ ਦੀ ਸੁਖਨਾ ਝੀਲ ਨੇੜੇ ਹਾਦਸਾ, ਬੱਚੇ ਦੀ ਮੌਤਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੇਲੇ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਗਏ ਹਨ ਪਰ ਮੌਜੂਦਾ ਕਾਂਗਰਸ ਸਰਕਾਰ ਪਿਛਲੇ ਚਾਰ ਸਾਲ ਤੋਂ ਲੋਕਾਂ ਨਾਲ ਧੋਖਾਧੜੀ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਿਛਲੇ ਚਾਰ ਸਾਲ ਆਪਣੇ ਦਫ਼ਤਰ ਵਿੱਚ ਸਿਰਫ਼ 11 ਵਾਰ ਹੀ ਆਏ ਹਨ। ਉਹ ਜ਼ਿਆਦਾ ਸਮਾਂ ਆਪਣੇ ਫਾਰਮਹਾਊਸ ਵਿੱਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਹ ਇੱਕ ਵੀ ਅਜਿਹੇ ਹਸਪਤਾਲ, ਕਾਲਜ, ਸੜਕ ਦਾ ਨਾਂ ਦੱਸ ਦੇਣ ਜੋ ਉਨ੍ਹਾਂ ਨੇ ਪਿਛਲੇ ਚਾਰ ਸਾਲਾਂ ਦੌਰਾਨ ਬਣਾਈ ਹੋਵੇ। ਉਨ੍ਹਾਂ ਨਾਲ ਹੀ ਕਿਹਾ ਕਿ 13 ਯੂਨੀਵਰਸਿਟੀ, 20 ਕਾਲਜ ਤੇ 300 ਸਕਿੱਲ ਸੈਂਟਰ ਅਕਾਲੀ ਸਰਕਾਰ ਵੇਲੇ ਸਥਾਪਿਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਬਜਾਏ ਕੁਝ ਕਰਨ ਦੇ ਮੁੱਖ ਮੰਤਰੀ ਤਾਂ ਪਵਿੱਤਰ ਗੁਟਕਾ ਸਾਹਿਬ ਦੀ ਚੁੱਕੀ ਸਹੁੰ ਪੂਰੀ ਕਰਨ ’ਚ ਵੀ ਨਾਕਾਮ ਰਹੇ ਹਨ।

ABOUT THE AUTHOR

...view details