ਪੰਜਾਬ

punjab

ETV Bharat / state

ਮੋਹਾਲੀ: ਦੇਹ ਵਪਾਰ ਦੇ ਦੋਸ਼ ਵਿੱਚ 4 ਔਰਤਾਂ ਕਾਬੂ - mohali police

ਕੁਰਾਲੀ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀਆਂ 4 ਮਹਿਲਾਵਾਂ ਨੂੰ ਸਥਾਨਕ ਪੁਲਿਸ ਨੇ ਕਾਬੂ ਕੀਤਾ ਹੈ। ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੇਹ ਵਪਾਰ ਦੇ ਦੋਸ਼ ਵਿੱਚ 4 ਔਰਤਾਂ ਕਾਬੂ
ਦੇਹ ਵਪਾਰ ਦੇ ਦੋਸ਼ ਵਿੱਚ 4 ਔਰਤਾਂ ਕਾਬੂ

By

Published : Jul 17, 2020, 5:35 PM IST

ਮੋਹਾਲੀ: ਕੁਰਾਲੀ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀਆਂ 4 ਮਹਿਲਾਵਾਂ ਨੂੰ ਸਥਾਨਕ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਦੇਹ ਵਪਾਰ ਦੇ ਦੋਸ਼ ਵਿੱਚ 4 ਔਰਤਾਂ ਕਾਬੂ

ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁੱਲਾਂਪੁਰ ਗਰੀਬਦਾਸ ਨੇੜਲੇ ਪਿੰਡ ਦੀ ਇੱਕ ਔਰਤ ਨੇ ਬਡਾਲੀ ਰੋਡ ਕੁਰਾਲੀ ਪੰਕੂ ਦੀ ਹੱਟੀ ਦੇ ਪਿਛਲੇ ਪਾਸੇ ਕਿਰਾਏ 'ਤੇ ਕਮਰਾ ਲੈ ਕੇ ਦੇਹ ਵਪਾਰ ਦਾ ਧੰਦਾ ਚਲਾਉਦੀ ਸੀ, ਜਿਸ ਨੇ ਸ਼ੁੱਕਰਵਾਰ ਨੂੰ ਵੀ ਇਸ ਧੰਦੇ ਲਈ 3 ਔਰਤਾਂ ਨੂੰ ਬੁਲਾਇਆ ਹੋਇਆ ਸੀ।

ਇਹ ਵੀ ਪੜੋ: ਪਿੰਡ ਸੇਲੀਕੇਆਣਾ 'ਚ ਦੋ ਧਿਰਾਂ ਵਿੱਚਕਾਰ ਹੋਈ ਲੜਾਈ, ਇੱਕ ਧਿਰ ਨੇ ਗੱਡੀ ਨੂੰ ਲਾਈ ਅੱਗ

ਪੁਲਿਸ ਨੇ ਹੋ ਰਹੇ ਇਸ ਗੈਰ ਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਨ ਲਈ ਜਾਲ ਵਿਛਾਉਂਦਿਆਂ ਹੋਇਆਂ ਹੌਲਦਾਰ ਗੁਰਵਿੰਦਰ ਸਿੰਘ ਨੂੰ ਨਕਲੀ ਗਾਹਕ ਬਣਾ ਕੇ ਭੇਜਿਆ ਅਤੇ ਸੌਦਾ ਤੈਅ ਹੋਣ 'ਤੇ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ABOUT THE AUTHOR

...view details