ਮੋਹਾਲੀ: ਇਹ ਮਾਮਲਾ ਜਿਰਕਪੁਰ ਦੇ ਇੱਕ ਹਸਪਤਾਲ ਨਿਊ ਲਾਈਫ਼ ਲਾਈਨ ਦਾ ਹੈ ਜਿਸਦੇ ਖਿਲਾਫ਼ ਇੱਕ ਪਰਿਵਾਰ ਨੇ ਰਿਪੋਰਟ ਨੇ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਪਰਮਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਜਿਸਦੀ ਉਮਰ 39 ਸਾਲ ਸੀ, ਇਹ ਜਿਰਕਪੁਰ ਦੇ ਹਸਪਤਾਲ ਵਿੱਚ ਭਰਤੀ ਸੀ। ਇਸਦੇ ਪਰਿਵਾਰ ਨੇ ਉਸਦੀ ਮੌਤ ਤੋਂ ਬਾਅਦ ਸਿਕਾਇਤ ਦਰਜ ਕਰਵਾਈ ਸੀ ਕਿ ਇਥੋਂ ਦੇ ਡਾਕਟਰ ਨੇ ਜਿਸਦਾ ਨਾਮ ਮਨੀਸ ਗੋਇਲ ਹੈ ਤੇ ਇਸਦੇ ਸਟਾਫ਼ ਨੇ ਮਰੀਜ ਨਾਲ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦਰੁਵਿਵਹਾਰ ਕੀਤਾ ਸੀ।
ਸਟਾਫ਼ ਨੇ ਕੋਵਿਡ 19 ਦੀਆਂ ਗਾਇਡਲਾਇਨਾਂ ਦੀ ਪਾਲਣਾ ਵੀ ਨਹੀਂ ਕੀਤੀ ਅਤੇ ਮਰੀਜ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਹਸਪਾਤਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਨੇਜਮੈਂਟ ਨਹੀਂ ਹੈ ਅਤੇ ਨਾਂ ਹੀ ਦਵਾਈਆਂ ਦੇ ਬਿੱਲ ਨਹੀਂ ਦਿੱਤੇ ਗਏ। ਮਰੀਜ ਦੀ ਮੌਤ ਹੋਣ ਤੋਂ ਬਾਅਦ SDM ਅਤੇ DSP ਜਿਰਕਪੁਰ ਅਨੁਰੋਧ ਨੇ ਇੱਕ SIT ਬਣਾਈ ਸੀ ਜਿਸਦੇ ਆਧਰ ਤੇ ਰਿਪੋਰਟ ਕੀਤੀ ਗਈ।