ਮੋਹਾਲੀ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼ ਹਨ, ਜੋ ਪਿਛਲੇ ਦਿਨਾਂ 'ਚ ਵਿਦੇਸ਼ ਤੋਂ ਪਰਤੇ ਹਨ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਮੋਹਾਲੀ 'ਚ ਇੱਕ ਸ਼ੱਕੀ ਮਰੀਜ਼ ਮਿਲਣ ਤੋਂ ਬਾਅਦ ਮੋਹਾਲੀ 'ਚ ਸਿਹਤ ਵਿਭਾਗ ਮੁਸਤੈਦ ਹੋ ਗਿਆ ਹੈ। ਇਸ ਲਈ ਉਨ੍ਹਾਂ ਦੁਬਈ ਤੋਂ ਆਏ ਸਾਰੇ ਯਾਤਰੀਆਂ ਦਾ ਚੈੱਕਅੱਪ ਕੀਤਾ ਜਾ ਰਿਹਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਜਿੱਥੇ ਪੂਰੇ ਦੁਨੀਆ ਵਿੱਚ ਕੋਰੋਨਾ ਵਾਇਰਸ ਫੈਲ ਰਿਹਾ ਹੈ, ਉੱਥੇ ਹੀ ਪੰਜਾਬ ਸੂਬੇ ਵਿੱਚ ਵੀ ਇਸ ਦੇ 16 ਸ਼ੱਕੀ ਮਰੀਜ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਕੀਤੀ ਗਈ ਹੈ।
ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਅੰਦਰ 16 ਸ਼ੱਕੀ ਮਰੀਜ ਆਏ ਹਨ, ਜੋ ਪਿੱਛਲੇ ਦਿਨਾਂ ਅੰਦਰ ਵਿਦੇਸ਼ ਤੋਂ ਪਰਤੇ ਹਨ। ਇਨ੍ਹਾਂ ਵਿੱਚੋ ਇੱਕ ਦੀ ਅੰਮ੍ਰਿਤਸਰ ਵਿਖੇ ਮੌਤ ਹੋ ਗਈ, ਹਾਲਾਂਕਿ ਉਸ ਦੇ ਸੈਂਪਲ ਦੇ ਨਤੀਜੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਮੌਤ ਸਵਾਈਨ ਫਲੂ ਕਰਕੇ ਹੋਈ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆ ਅੰਦਰ ਆਈਸੋਲੇਟਡ ਵਾਰਡ ਬਣਾਏ ਗਏ ਹਨ ਅਤੇ ਮੈਡੀਕਲ ਕਾਲਜ ਵਿੱਚ ਵੀ ਇਹ ਵਾਰਡ ਬਣਾਏ ਗਏ ਹਨ।