ਮੁਹਾਲੀ:ਅਕਾਲੀ ਦਲ ਬਾਦਲ(Akali Dal Badal) ਦੇ ਪਟਿਆਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਐਗਜੈਕਟਿਵ ਮੈਂਬਰ ਕਸ਼ਮੀਰ ਸਿੰਘ ਮਵੀ ਤੇ ਉਸਦੇ ਨਾਲ ਹੋਰ ਸਾਥੀਆਂ ਦੇ ਵਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ)( Shiromani Akali Dal sayukat) ਦੇ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ(Sukhdev Singh Dhindsa) ਦੀ ਅਗੁਵਾਈ ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚ ਸ਼ਾਮਿਲ ਹੋਏ।ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਸ਼ਮੀਰ ਮਵੀ ਤੇ ਸ਼ਾਮਿਲ ਹੋਏ ਹੋਰ ਲੋਕਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ।ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਸ਼ਮੀਰ ਸਿੰਘ ਮਵੀ ਤੇ ਹੋਰ ਲੋਕਾਂ ਦੇ ਨਾਲ ਸ਼ਾਮਿਲ ਹੋਣ ਦੇ ਨਾਲ ਉਨ੍ਹਾਂ ਦੀ ਪਾਰਟੀ ਮਜ਼ਬੂਤੀ ਮਿਲੀ ਹੈ।
ਨਾਲ ਹੀ ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਚ ਸ਼ਾਮਿਲ ਹੋਣ ਨੂੰ ਲੈਕੇ ਹੋਰ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਸੰਪਰਕ ਦੇ ਵਿੱਚ ਹਨ ਤੇ ਆਉਣ ਵਾਲੇ ਦਿਨ੍ਹਾਂ ਚ ਜਦੋਂ ਉਹ ਪਾਰਟੀ ਚ ਸ਼ਾਮਿਲ ਹੋਣਗੇ ਉਸ ਮੌਕੇ ਹੋਰ ਜਾਣਕਾਰੀ ਦਿੱਤੀ ਜਾਵੇਗੀ।ਇਸ ਮੌਕੇ ਢੀਂਡਸਾ ਨੇ ਇਹ ਵੀ ਕਿਹਾ ਕਿ ਜੋ ਉਨ੍ਹਾਂ ਦੇ ਵੱਲੋਂ ਪਾਰਟੀ ਬਣਾਈ ਗਈ ਹੈ ਇਸ ਨੂੰ ਲੈਕੇ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਹੋਰ ਐਲਾਨ ਕੀਤੇ ਜਾਣਗੇ।