ਮੋਹਾਲੀ: 40 ਤੋਂ ਵੱਧ ਅਪਰਾਧਿਕ ਮਾਮਲਿਆਂ ’ਚ ਕੇਸ ਭੁਗਤ ਰਿਹਾ ਯੂਪੀ ਦਾ ਸਾਬਕਾ ਮੰਤਰੀ ਮੁਖਤਾਰ ਅੰਸਾਰੀ ਨੂੰ ਮੁਹਾਲੀ ਅਦਾਲਤ ’ਚ ਪੇਸ਼ ਕੀਤਾ ਗਿਆ। ਹਾਲਾਂਕਿ ਅੰਸਾਰੀ ਦੀ ਸਿਹਤ ਖ਼ਰਾਬ ਹੋਣ ਕਰ ਕੇ ਉਸ ਨੂੰ ਅਦਾਲਤ ’ਚ ਜੱਜ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਿਆ। ਦੱਸ ਦਈਏ ਕਿ ਯੂਪੀ ਦੇ ਸਾਬਕਾ ਐੱਮਐੱਲਏ ਮੁਖਤਾਰ ਅੰਸਾਰੀ ਇਨ੍ਹਾਂ ਦਿਨਾਂ ’ਚ ਰੋਪੜ ਜੇਲ੍ਹ ਵਿੱਚ ਬੰਦ ਹੈ ਜਿਸ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਉਸ ਦੀ ਹਾਲਤ ਠੀਕ ਨਾ ਹੋਣ ਕਰਕੇ ਐਂਬੂਲੈਂਸ ’ਚ ਹੀ ਰੱਖਿਆ ਗਿਆ ਤੇ ਵਾਪਸ ਰੋਪੜ ਜੇਲ੍ਹ ਭੇਜ ਦਿੱਤਾ।
ਇਹ ਵੀ ਪੜੋ: ਜਾਣੋ ਗਰਮੀਆਂ ’ਚ ਕੀ ਖਾਣਾ ਚਾਹੀਦਾ ਹੈ ਤੇ ਕੀ ਨਹੀਂ
ਖ਼ਬਰ ਇਹ ਵੀ ਮਿਲੀ ਹੈ ਕਿ ਪੰਜਾਬ ਸਰਕਾਰ ਮੁਖ਼ਤਾਰ ਅੰਸਾਰੀ ਨੂੰ ਯੂਪੀ ਦੇ ਹਵਾਲੇ ਕਰਨ ਦੀ ਤਿਆਰੀ ਵਿੱਚ ਹੈ। ਮੁਖਤਾਰ ਅੰਸਾਰੀ ਨੂੰ ਅੱਜ ਰੋਪੜ ਜੇਲ੍ਹ ਤੋਂ ਐਕਸਟੋਰਸ਼ਨ ਕੇਸ ਦੀ ਚਾਰਜਸ਼ੀਟ ਦੀ ਕਾਪੀ ਦੇਣ ਲਈ ਮੁਹਾਲੀ ਕੋਰਟ ਲਿਆਂਦਾ ਗਿਆ ਸੀ। ਇਸ ਕੇਸ ਵਿੱਚ ਇੱਕ ਮਹੀਨਾ ਪਹਿਲਾਂ ਪੁਲਿਸ ਨੇ ਚਾਰਜਸ਼ੀਟ ਦਾਖਿਲ ਕੀਤੀ ਸੀ। ਮੁਹਾਲੀ ਪੁਲਿਸ ਨੇ ਦੱਸਿਆ ਕਿ ਅਦਾਲਤ ਦੀ ਪ੍ਰਕਿਰਿਆ ਅਨੁਸਾਰ ਅੰਸਾਰੀ ਨੂੰ ਜੇਲ੍ਹ ਅਥਾਰਟੀ ਅਦਾਲਤ ਵਿੱਚ ਲੈ ਕੇ ਆਈ ਸੀ। ਮੁਖਤਾਰ ਅੰਸਾਰੀ ਮੁਲਜ਼ਮ ਵੱਜੋਂ ਚਲਾਨ ਦੀ ਕਾਪੀ ਲੈਣ ਲਈ ਅਦਾਲਤ ਪਹੁੰਚਿਆ ਸੀ।
ਦੱਸ ਦਈਏ ਕਿ ਸੁਪਰੀਮ ਕੋਰਟ ਨੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਵਾਪਸ ਉੱਤਰ ਪ੍ਰਦੇਸ਼ ਭੇਜਣ ਦੇ ਆਦੇਸ਼ ਦਿੱਤੇ ਹਨ। ਹੁਣ ਪੰਜਾਬ ਪੁਲਿਸ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕਦੋਂ ਕਰੇਗੀ ਇਸ ਸਬੰਧੀ ਅਜੇ ਜਾਣਕਾਰੀ ਆਉਣੀ ਬਾਕੀ ਹੈ। ਹਾਲਾਂਕਿ ਕਿ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੂੰ ਲੰਬੇ ਸਮੇਂ ਤੋਂ ਘੇਰ ਰਹੀ ਸੀ। ਅਕਾਲੀ ਦਲ ਦੇ ਇਲਜ਼ਾਮ ਸੀ ਕਿ ਕੈਪਟਨ ਸਰਕਾਰ ਮੁਖ਼ਤਾਰ ਅੰਸਾਰੀ ਨੂੰ ਬਚਾਅ ਰਹੀ ਹੈ। ਅਕਾਲੀ ਦਲ ਨੇ ਕਿਹਾ ਸੀ ਕਿ ਰੋਪੜ ਜੇਲ੍ਹ ’ਚ ਅੰਸਾਰੀ ਨੂੰ ਪੰਜਾਬ ਸਰਕਾਰ ਵੀਆਈਪੀ ਟ੍ਰੀਮੈਂਟ ਦੇ ਰਹੀ ਹੈ।
ਇਹ ਵੀ ਪੜੋ: ਸ੍ਰੀ ਦਰਬਾਰ ਸਾਹਿਬ ਵਾਲੀ ਹੰਸਲੀ ਦੀ ਕਾਰ ਸੇਵਾ ਹੋਈ ਸ਼ੁਰੂ
ਇਸ ਤੋਂ ਇਲਾਵਾ ਇਲਾਹਾਬਾਦ ਦੀ ਵਿਸ਼ੇਸ਼ MP/MLA ਅਦਾਲਤ ਵਿੱਚ ਮੁਖ਼ਤਾਰ ਖ਼ਿਲਾਫ਼ 10 ਕੇਸ ਚੱਲ ਰਹੇ ਹਨ। ਇਨ੍ਹਾਂ ਵਿਚੋਂ ਦੋਹਰੇ ਕਤਲ ਦਾ ਕੇਸ ਅੰਤਮ ਪੜਾਅ ‘ਤੇ ਹੈ। ਮੁਕੱਦਮਾ ਲਗਭਗ ਪੂਰਾ ਹੋ ਗਿਆ ਹੈ ਅਤੇ ਕਿਸੇ ਵੀ ਸਮੇਂ ਕੋਈ ਫੈਸਲਾ ਆ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਬਾਕੀ ਨੌਂ ਮਾਮਲਿਆਂ ਵਿਚੋਂ 6 ਵਿੱਚ ਗਵਾਹੀ ਨਾਲ ਮੁਕੱਦਮਾ ਚੱਲ ਰਿਹਾ ਹੈ। ਬਾਕੀ 3 ਮਾਮਲਿਆਂ ਵਿੱਚ ਅਦਾਲਤ ਨੇ ਅਜੇ ਮੁਖ਼ਤਾਰ ਉੱਤੇ ਚਾਰਜ ਫਰੇਮ ਨਹੀਂ ਤੈਅ ਕੀਤਾ ਹੈ।