ਮੁਹਾਲੀ : ਕੁਰਾਲੀ ਸ਼ਹਿਰ ਦੀ ਹੱਦ ਉੱਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ 10 ਹੋਰ ਲਾਵਾਰਿਸ ਬੱਚਿਆਂ ਨੂੰ ਸ਼ਰਨ ਮਿਲੀ ਹੈ। ਸੰਸਥਾਂ ਦੀ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਗੁਰਵਿੰਦਰ ਕੌਰ (12), ਬਲਬੀਰ (17) ਦਰਸ਼ਨ (15), ਵਿੱਕੀ (17) ਮੱਖਣ (16), ਗੁਰਮੀਤ ਸਿੰਘ (15), ਗੁਰਪ੍ਰੀਤ ਸਿੰਘ (16), ਗਿਆਸ (9), ਪ੍ਰਭਦੀਪ ਸਿੰਘ (8) (ਸੰਸਥਾ ਵੱਲੋਂ ਦਿੱਤਾ ਗਿਆ ਨਾਂਅ) ਪ੍ਰਭਦੀਪ ਸਿੰਘ ਆਪਣਾ ਨਾਂਅ ਪਤਾ ਦੱਸਣ ਤੋਂ ਅਸਮਰਥ ਹੈ I
ਪ੍ਰਭ ਆਸਰਾ ਸੰਸਥਾਂ ਵਿੱਚ 10 ਲਾਵਾਰਿਸ ਬੱਚਿਆਂ ਨੂੰ ਮਿਲੀ ਸ਼ਰਨ
ਕੁਰਾਲੀ ਸ਼ਹਿਰ ਦੀ ਹੱਦ ਉੱਤੇ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ 10 ਹੋਰ ਲਾਵਾਰਿਸ ਬੱਚਿਆਂ ਨੂੰ ਸ਼ਰਨ ਮਿਲੀ ਹੈ| ਸੰਸਥਾਂ ਦੇ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਗੁਰਵਿੰਦਰ ਕੌਰ (12), ਬਲਬੀਰ (17) ਦਰਸ਼ਨ (15), ਵਿੱਕੀ (17) ਮੱਖਣ (16), ਗੁਰਮੀਤ ਸਿੰਘ (15), ਗੁਰਪ੍ਰੀਤ ਸਿੰਘ (16), ਗਿਆਸ (9), ਪ੍ਰਭਦੀਪ ਸਿੰਘ (8) (ਸੰਸਥਾ ਵੱਲੋ ਦਿੱਤਾ ਗਿਆ ਨਾਂਅ) ਪ੍ਰਭਦੀਪ ਸਿੰਘ ਆਪਣਾ ਨਾਂਅ ਪਤਾ ਦੱਸਣ ਤੋਂ ਅਸਮਰਥ ਹੈ।
ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਬੱਚੇ ਜਲੰਧਰ ਜ਼ਿਲ੍ਹੇ ਦੀ ਹੱਦ ਅੰਦਰ ਚਲਾ ਰਹੇ ਗੁਰੂ ਨਾਨਕ ਅਨਾਥ ਆਸ਼ਰਮ ਵਿੱਚ ਰਹਿ ਰਹੇ ਸਨ ਪਰ ਉੱਥੇ ਇਹਨਾਂ ਲਈ ਢੁੱਕਵਾਂ ਪ੍ਰਬੰਧ ਨਾ ਹੋਣ ਕਰਕੇ CWC ਜਲੰਧਰ ਦੀ ਮਦਦ ਨਾਲ ਇਹਨਾਂ ਬੱਚਿਆ ਨੂੰ ਸੇਵਾ-ਸੰਭਾਲ ਅਤੇ ਇਲਾਜ ਲਈ ਪ੍ਰਭ ਆਸਰਾ ਨਿਆਸਰਿਆਂ ਲਈ ਘਰ ਕੁਰਾਲੀ ਵਿਖੇ ਦਾਖ਼ਿਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਰੋਹਿਤ (3) ਨੂੰ ਸੇਵਾ-ਸੰਭਾਲ ਅਤੇ ਇਲਾਜ ਲਈ CWC ਰੋਪੜ ਵੱਲੋ ਦਾਖ਼ਿਲ ਕਰਵਾਇਆ ਗਿਆ ਸੀ ਜੋ ਕਿ ਆਨੰਦਪੁਰ ਸਾਹਿਬ ਪੁਲਿਸ ਨੂੰ ਲਾਵਾਰਿਸ਼ ਹਾਲਤ ਵਿੱਚ ਮਿਲਿਆ ਸੀ I
ਸੰਸਥਾ ਦੀ ਮੁੱਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਦਾਖ਼ਲੇ ਉਪਰੰਤ ਇਹਨਾਂ ਦੀ ਸੇਵਾ-ਸੰਭਾਲ ਉੱਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉੱਕਤ ਗੁੰਮਸ਼ੁਦਾ ਬੱਚਿਆਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ।