ਮੁਹਾਲੀ: ਕੁਰਾਲੀ 'ਚ ਰੇਲਵੇ ਕੁਆਰਟਰਾਂ 'ਚ ਇੱਕ ਘਰ ਦੀ ਵਾਸ਼ਿੰਗ ਮਸ਼ੀਨ 'ਚ ਮਸ਼ੀਨ 'ਚ 10 ਫੁੱਟ ਲੰਬਾ ਅਜਗਰ ਮਿਲਿਆ। ਸਥਾਨਕ ਸਪੇਰੇ ਦੀ ਮਦਦ ਨਾਲ ਅਜਗਰ ਨੂੰ ਬਿਨਾਂ ਨੁਕਸਾਨ ਪਹੁੰਚਾਏ ਜੰਗਲ ਵਿੱਚ ਵਾਪਸ ਛੱਡ ਦਿੱਤਾ ਗਿਆ।
ਇਸ ਬਾਰੇ ਦੱਸਦੇ ਹੋਏ ਰੇਲਵੇ ਕਰਮਚਾਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਕਿ ਅਜਗਰ ਉਨ੍ਹਾਂ ਦੇ ਘਰ ਕਿਵੇਂ ਦਾਖ਼ਲ ਹੋਇਆ। ਉਨ੍ਹਾਂ ਦੱਸਿਆ ਕਿ ਰੋਜ਼ ਵਾਂਗ ਉਹ ਜਦੋਂ ਨਹਾਉਣ ਦੀ ਤਿਆਰੀ ਕਰ ਰਹੇ ਸੀ। ਇਸ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਵਿੱਚ ਪਾਉਣੇ ਚਾਹੇ ਤਾਂ ਮਸ਼ੀਨ ਦਾ ਢੱਕਣ ਖੋਲ੍ਹਦਿਆਂ ਹੀ ਉਨ੍ਹਾਂ ਨੂੰ ਅਜਗਰ ਵਿਖਾਈ ਦਿੱਤਾ।
ਵਾਸ਼ਿੰਗ ਮਸ਼ੀਨ 'ਚ ਮਿਲਿਆ 10 ਫੁੱਟ ਲੰਬਾ ਅਜਗਰ ਉਨ੍ਹਾਂ ਵੇਖਿਆ ਕਿ ਬਹੁਤ ਵੱਡਾ ਤੇ ਭਾਰੀ ਅਜਗਰ ਮਸ਼ੀਨ 'ਚ ਬੈਠਾ ਹੈ। ਇਸ ਸਬੰਧੀ ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਦਿੱਤੀ। ਉਨ੍ਹਾਂ ਦੇ ਤੁਰੰਤ ਬੁਲਾਏ ਜਾਣ 'ਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਾਥ ਨਾ ਦਿੰਦੇ ਹੋਏ ਆਉਣ 'ਚ ਸਮਾਂ ਲੱਗਣ ਦੀ ਗੱਲ ਆਖੀ।
ਜੰਗਲਾਤ ਵਿਭਾਗ ਤੋਂ ਮਦਦ ਨਾ ਮਿਲਦੀ ਵੇਖ ਮਨਿੰਦਰ ਨੇ ਗੁਆਂਢ 'ਚ ਰਹਿਣ ਵਾਲੇ ਕੁੱਝ ਲੋਕਾਂ ਦੀ ਮਦਦ ਨਾਲ ਸਥਾਨਕ ਸਪੇਰੇ ਨੂੰ ਬੁਲਾ ਕੇ ਅਜਗਰ ਨੂੰ ਫੜਿਆ। ਇਸ ਤੋਂ ਬਾਅਦ ਅਜਗਰ ਨੂੰ ਇੱਕ ਬੋਰੀ 'ਚ ਬੰਦ ਕਰਕੇ ਬਿਨ੍ਹਾਂ ਨੁਕਸਾਨ ਪਹੁੰਚਾਏ ਨੇੜਲੇ ਇਲਾਕੇ 'ਚ ਨਦੀ ਕਿਨਾਰੇ ਜੰਗਲ 'ਚ ਛੱਡ ਦਿੱਤਾ ਗਿਆ।
ਮਨਿੰਦਰ ਸਿੰਘ ਦੇ ਮੁਤਾਬਕ ਰੇਲਵੇ ਕੁਆਟਰਾਂ ਦੇ ਆਲੇ-ਦੁਆਲੇ ਮੀਂਹ ਦੇ ਮੌਸਮ 'ਚ ਝਾੜੀਆਂ, ਘਾਹ ਆਦਿ ਉਗ ਗਏ ਹਨ, ਉਹ ਆਪਣੇ ਪੱਧਰ 'ਤੇ ਸਫਾਈ ਕਰਦੇ ਹਨ। ਸਬੰਧਤ ਵਿਭਾਗ ਨੂੰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਇਲਾਕੇ ਦੀ ਸਫਾਈ ਨਹੀਂ ਕਰਵਾਈ ਜਾ ਰਹੀ।
ਇਸ ਨਾਲ ਲੋਕਾਂ ਦੇ ਘਰਾਂ 'ਚ ਜੰਗਲੀ ਜਾਨਵਰਾਂ ਦੀ ਆਮਦ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 2 ਛੋਟੇ ਬੱਚੇ ਹਨ, ਜੇਕਰ ਸਮਾਂ ਰਹਿੰਦੇ ਅਜਗਰ ਦਾ ਪਤਾ ਨਾ ਲਗਦਾ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਉਨ੍ਹਾਂ ਰੇਲਵੇ ਦੇ ਸਫ਼ਾਈ ਵਿਭਾਗ ਤੋਂ ਰੇਲਵੇ ਕੁਆਟਰਾਂ ਦੇ ਆਲੇ-ਦੁਆਲੇ ਸਫ਼ਾਈ ਕਰਵਾਏ ਜਾਣ ਦੀ ਮੰਗ ਕੀਤੀ ਹੈ।