ਸ੍ਰੀ ਅਨੰਦਪੁਰ ਸਾਹਿਬ :ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਕਰਕੇ ਹਾਲਾਤ ਬੇਹਾਲ ਬਣੇ ਹੋਏ ਨੇ। ਇਸ ਮਾਰ ਵਿੱਚ ਇਨਸਾਨੀ ਜਾਨ ਮਾਲ ਦਾ ਨੁਕਸਾਨ ਤਾਂ ਹੋਇਆ ਹੀ ਹੈ। ਇਸ ਵਿੱਚ ਕਿਸਾਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਚੁੱਕਿਆ ਹਨ। ਘਰ ਢਹਿ ਢੇਰੀ ਹੋ ਚੁੱਕੇ ਨੇ ਅਤੇ ਕਿਸਾਨਾਂ ਕੋਲ ਆਪਣੇ ਪਸ਼ੂਆਂ ਲਈ ਹਰਾ ਚਾਰਾ ਵੀ ਖ਼ਤਮ ਹੋਣ ਦੇ ਕਗਾਰ 'ਤੇ ਹੈ। ਇਸ ਵਿਚਾਲੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨਿੱਕੂਵਾਲ ਵਿਖੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਪਿੰਡ ਦੇ ਲੋੜਵੰਦ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਮੁਹਈਆ ਕਰਵਾਇਆ ਗਿਆ। ਕਿਉਂਕਿ ਹੜ੍ਹਾਂ ਨੇ ਦੂਸਰੀਆਂ ਫਸਲਾਂ ਦੇ ਨਾਲ ਨਾਲ ਹਰੇ ਚਾਰੇ ਨੂੰ ਵੀ ਬਰਬਾਦ ਕਰ ਦਿੱਤਾ ਹੈ। ਘਰਾਂ ਵਿੱਚ ਪਿਆ ਸੁੱਕਾ ਚਾਰਾ ਤੂੜੀ ਬਰਸਾਤ ਹੋਣ ਦੇ ਕਾਰਨ ਭਿੱਜ ਕੇ ਬਰਬਾਦ ਹੋ ਚੁੱਕਿਆ ਹੈ।
ਭੁੱਖ ਨਾਲ ਜਾਰਹੀ ਪਸ਼ੂਆਂ ਦੀ ਜਾਨ :ਇਸ ਤਹਿਤ ਅੱਜ ਇਸ ਪਿੰਡ ਦੇ ਲੋਕਾਂ ਨੂੰ ਚਾਰਾ ਵੰਡਿਆ ਗਿਆ ਤਾਂ ਹਲਕਾ ਅਨੰਦਪੁਰ ਸਾਹਿਬ ਦੇ ਪਿੰਡ ਬੇਲੀਆਂ ਦੇ ਲੋਕਾਂ ਨੇ ਦੱਸਿਆ ਕਿ ਇਥੇ ਪਰਿਵਾਰ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਦੁੱਧ ਦੇ ਕਾਰੋਬਾਰ 'ਤੇ ਹੀ ਨਿਰਭਰ ਹਨ। ਇਹਨਾਂ ਪਰਿਵਾਰਾਂ ਵੱਲੋਂ ਆਪਣਾ ਦੁੱਖ ਦਰਦ ਪੱਤਰਕਾਰਾ ਨਾਲ ਸਾਂਝਾ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਮਾੜੇ ਹਲਾਤਾਂ ਵਿੱਚ ਕਿਸੇ ਨੇ ਵੀ ਉਹਨਾਂ ਦੀ ਬਾਂਹ ਨਹੀਂ ਫੜ੍ਹੀ। ਜਿਵੇਂ ਹੀ ਇਨ੍ਹਾਂ ਪਿੰਡਾਂ 'ਚ ਹਰੇ ਚਾਰੇ ਦੀ ਕਮੀ ਅਤੇ ਪਸ਼ੂਆਂ ਦੀ ਜਾਨ ਜਾਣ ਲੱਗੀ। ਇੱਕ ਵੱਛੀ ਦੀ ਜਾਨ ਭੁੱਖ ਦੇ ਨਾਲ ਚਲੀ ਗਈ। ਹੋਰ ਪਸ਼ੂ ਕਮਜ਼ੋਰ ਹੋ ਰਹੇ ਹਨ।