ਰੂਪਨਗਰ:ਨਗਰ ਕੌਂਸਲ ਰੂਪਨਗਰ ਵਿਖੇ ਪੰਜਾਬ ਯੂਥ ਕਾਂਗਰਸ (Punjab Youth Congress) ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨਗਰ ਕੌਂਸਲ ਨੇ ਮ੍ਰਿਤਕ ਸਫ਼ਾਈ ਵਰਕਰ ਦੇ ਪਰਿਵਾਰਾਂ ਦੇ ਤਿੰਨ ਮੈਂਬਰਾਂ ਨੂੰ ਤਰਸ ਦੇ ਆਧਾਰ ਉਤੇ ਨੌਕਰੀ ਦੇ ਨਿਯੁਕਤੀ ਸੌਂਪੇ ਗਏ।
ਜਤਿੰਦਰ ਸਿੰਘ ਲਕੀਰਾਂ ਅਤੇ ਅਨਿਲ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਮੌਕੇ ਉਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਵਾਸ ਯੋਜਨਾ (Indira Gandhi Awas Yojana) ਤਹਿਤ ਵਾਰਡ ਨੰਬਰ ਇੱਕ ਵਾਰਡ ਨੰਬਰ ਦੋ ਅਤੇ ਵਾਰਡ ਨੰਬਰ ਪੰਜ ਲਾਭਪਾਤਰੀਆਂ ਨੂੰ ਮੌਕੇ ਉਤੇ ਹੀ ਮਕਾਨ ਬਣਾਉਣ ਦੇ ਲਈ ਪਹਿਲੀ ਗਰਾਂਟ ਲਈ ਪੱਤਰ ਵੀ ਦਿੱਤੇ ਗਏ ਹਨ।
ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਨੇ ਰੋਪੜ ਦਾ ਕੀਤਾ ਦੌਰਾ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਅਤੇ ਜੋ ਇਸ ਦੀ ਕਾਬਲੀਅਤ ਰੱਖਦੇ ਹਨ।ਉਨ੍ਹਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਹਿਲਾਂ ਵੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਵਿਰੋਧ ਕੀਤਾ ਸੀ ਤੇ ਹੁਣ ਵੀ ਉਸ ਗੱਲ ਤੇ ਕਾਇਮ ਹਨ। ਉਨ੍ਹਾਂ ਕਿਹਾ ਹੈ ਕਿ ਜ਼ਰੂਰਤਮੰਦ ਅਤੇ ਯੋਗਦਾਨ ਉਮੀਦਵਾਰਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ ਅਤੇ ਕੈਪਟਨ ਸਰਕਾਰ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਇਸ ਯੋਜਨਾ ਉੱਤੇ ਕੰਮ ਕਰ ਰਹੀ ਹੈ।
ਇਹ ਵੀ ਪੜੋ:ਅਨੀਲ ਜੋਸ਼ੀ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਬਹੁਤ ਸਮਝਾਇਆ: ਮਦਨ ਮੋਹਨ ਮਿੱਤਲ