ਰੂਪਨਗਰ: ਸੂਬੇ ਭਰ 'ਚ ਚਾਈਨਾ ਡੋਰ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸ਼ਹਿਰ 'ਚ ਚਾਈਨਾ ਡੋਰ ਕਾਰਨ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਖ਼ਬਰ ਹੈ।
ਚਾਈਨਾ ਡੋਰ ਤੋਂ ਜ਼ਖਮੀ ਹੋਇਆ ਨੌਜਵਾਨ ਜ਼ਖਮੀ ਵਿਅਕਤੀ ਦੀ ਪਛਾਣ ਸੰਨੀ ਚੌਧਰੀ ਵਜੋਂ ਹੋਈ ਜੋ ਆਈਆਈਟੀ ਵਿੱਚ ਨੌਕਰੀ ਕਰਦਾ ਹੈ ਅਤੇ ਨੌਕਰੀ ਦੇ ਦੂਜੇ ਦਿਨ ਹੀ ਉਹ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਰਾਹਗੀਰਾਂ ਦੀ ਮਦਦ ਨਾਲ ਸੰਨੀ ਨੂੰ ਹਸਪਤਾਲ ਪਹੁੰਚਾਇਆ ਗਿਆ। ਚਾਈਨਾ ਡੋਰ ਫਿਰਨ ਕਾਰਨ ਉਸ ਦਾ ਚਿਹਰਾ, ਗਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਇਸ ਬਾਰੇ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਕਤ ਨੌਜਵਾਨ ਦਾ ਚਿਹਰਾ, ਗਲਾ ਅਤੇ ਧੌਣ ਬੂਰੀ ਤਰ੍ਹਾਂ ਨਾਲ ਕੱਟ ਗਏ ਸਨ ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਇਲਾਜ ਦੇ ਦੌਰਾਨ ਉਸ ਦੇ ਨੱਕ , ਮੂੰਹ ਅਤੇ ਧੌਣ 'ਤੇ 50 ਤੋਂ 60 ਦੇ ਕਰੀਬ ਟਾਂਕੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਖਮੀ ਨੌਜਵਾਨ ਦੀ ਸ਼ਕਲ ਪਹਿਚਾਣੀ ਮੁਸ਼ਕਲ ਹੋ ਚੁੱਕੀ ਹੈ।
ਡਾਕਟਰ ਨੇ ਕਿਹਾ ਕਿ ਉਨ੍ਹਾਂ ਕੋਲ ਆਏ ਦਿਨ ਚਾਈਨਾ ਡੋਰ ਨਾਲ ਜ਼ਖਮੀ ਹੋਏ ਮਰੀਜਾਂ ਦੇ ਮਾਮਲੇ ਆਉਂਦੇ ਹਨ। ਉਨ੍ਹਾਂ ਸੂਬਾ ਸਰਕਾਰ ਕੋਲੋਂ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਏ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਤੋਂ ਪਸ਼ੂ, ਪੰਛੀਆਂ ਤੇ ਮਨੁੱਖੀ ਜਾਨਾਂ ਬਚਾਇਆਂ ਜਾ ਸਕਣ।