ਪੰਜਾਬ

punjab

ETV Bharat / state

ਰੂਪਨਗਰ: ਤਲਾਸ਼ੀ ਅਭਿਆਨ 'ਚ ਇੱਕ ਨੌਜਵਾਨ ਅਸਲਾ ਸਮੇਤ ਕਾਬੂ

ਤਲਾਸ਼ੀ ਅਭਿਆਨ ਦੇ ਚੱਲਦਿਆਂ ਇੱਕ ਨੌਜਵਾਨ ਨੂੰ ਇੱਕ ਪਿਸਟਲ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਉਸ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ਤਲਾਸ਼ੀ ਅਭਿਆਨ 'ਚ ਇੱਕ ਨੌਜਵਾਨ ਗਿਰਫ਼ਤਾਰ
ਤਲਾਸ਼ੀ ਅਭਿਆਨ 'ਚ ਇੱਕ ਨੌਜਵਾਨ ਗਿਰਫ਼ਤਾਰ

By

Published : Oct 10, 2020, 10:33 PM IST

ਰੂਪਨਗਰ: ਤਲਾਸ਼ੀ ਅਭਿਆਨ ਦੇ ਚੱਲਦਿਆਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਮੋਟਰਸਾਇਕਲ ਸਵਾਰ ਸੀ ਤੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਥਾਣੇਦਾਰ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਉਸ ਦੀ ਪੁੱਛ ਪੜਤਾਲ ਕੀਤੀ ਗਈ।

ਰੂਪਨਗਰ: ਤਲਾਸ਼ੀ ਅਭਿਆਨ 'ਚ ਇੱਕ ਨੌਜਵਾਨ ਅਸਲਾ ਸਮੇਤ ਕਾਬੂ

ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਆਪਣਾ ਨਾਂ ਸੰਦੀਪ ਸਿੰਘ ਪੁੱਤਰ ਛੋਟੂ ਰਾਮ ਦੱਸਿਆ ਹੈ। ਤਲਾਸ਼ੀ ਦੌਰਾਨ ਉਸ ਕੋਲ ਇੱਕ ਪਿਸਟਲ ਬਰਾਮਦ ਕੀਤੀ ਗਈ ਹੈ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇੱਕ ਪਿਸਟਲ ਉਸ ਨੇ ਸਤਲੁਜ-ਯੁਮਨਾ ਲਿੰਕ ਨਹਿਰ ਨੇੜੇ ਝਾੜੀਆਂ 'ਚ ਲੁਕੋ ਕੇ ਰੱਖੀ ਹੈ।

ਸੰਦੀਪ ਨੂੰ ਪੁੱਛਗਿੱਛ ਮੁੱਕਦਮੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤੇ ਉਸ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ABOUT THE AUTHOR

...view details