ਪੰਜਾਬ

punjab

ETV Bharat / state

ਮੱਕੀ ਦੀ ਫਸਲ ਵਾਲੇ ਕਿਸਾਨਾਂ ਨੂੰ ਚਿਤਾਵਨੀ, ਭਿਆਨਕ ਬਿਮਾਰੀ ਦੀ ਦਸਤਕ ! - ਭਿਆਨਕ ਬਿਮਾਰੀ ਦੀ ਦਸਤਕ

ਰੂਪਨਗਰ ਦੇ ਨੂਰਪੁਰ ਬੇਦੀ ਅਤੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਮੱਕੀ ਦੀ ਫਸਲ ਨੂੰ ਆਰਮੀ ਵਰਮ ਕੀੜੇ ਨੇ ਖਰਾਬ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਬਹੁਤ ਨੁਕਸਾਨ (Disadvantages) ਹੋ ਗਿਆ ਹੈ।

ਵਰਮ ਕੀੜੇ ਨੇ ਮੱਕੀ ਦੀ ਫਸਲ ਕੀਤੀ ਤਬਾਹ, ਕਿਸਾਨ ਪਰੇਸ਼ਾਨ
ਵਰਮ ਕੀੜੇ ਨੇ ਮੱਕੀ ਦੀ ਫਸਲ ਕੀਤੀ ਤਬਾਹ, ਕਿਸਾਨ ਪਰੇਸ਼ਾਨ

By

Published : Aug 26, 2021, 9:55 AM IST

ਰੂਪਨਗਰ: ਨੂਰਪੁਰ ਬੇਦੀ ਅਤੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਮੱਕੀ ਦੀ ਫਸਲ ਨੂੰ ਆਰਮੀ ਵਰਮ ਕੀੜੇ ਨੇ ਖਰਾਬ ਕਰ ਦਿੱਤਾ ਹੈ। ਕੀੜੇ ਨੇ ਮੱਕੀ ਦੀ ਫਸਲ ਖਰਾਬ ਕਰ ਦਿੱਤਾ। ਮੱਕੀ ਦੀ ਫਸਲ ਸਾਰੀ ਤਬਾਹ ਹੋ ਗਈ।

ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਹਾ ਕਿ ਮੱਕੀ ਬੀਜੀ ਸੀ ਪਰ ਮੱਕੀ ਨੂੰ ਕੀੜੇ ਪੈਣ ਕਾਰਨ ਸਾਰੀ ਫਸਲ ਤਬਾਹ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਉਤੇ ਕੀੜੇ ਮਾਰ ਦਵਾਈਆਂ ਦਾ ਛਿੜਕਾਅ ਕਿੰਨੇ ਵਾਰ ਕਰ ਚੁੱਕੇ ਹਾਂ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਹੈ। ਕਿਸਾਨਾਂ ਨੇ ਕਿਹਾ ਹੈ ਕਿ ਆਰਮੀ ਬੋਰਮ ਕੀੜੇ ਨੇ ਮੱਕੀ ਦਾ ਬਹੁਤ ਨੁਕਸਾਨ (Disadvantages) ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਾਈਬ੍ਰਿਡ ਬੀਜ ਕਾਰਨ ਇੱਥੇ ਕੀੜੇ ਦਾ ਸਾਹਮਣਾ ਕਰਨਾ ਪੈ ਗਿਆ ਹੈ।

ਵਰਮ ਕੀੜੇ ਨੇ ਮੱਕੀ ਦੀ ਫਸਲ ਕੀਤੀ ਤਬਾਹ, ਕਿਸਾਨ ਪਰੇਸ਼ਾਨ

ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਵਿੱਤੀ ਨੁਕਸਾਨ ਦੀ ਸਰਕਾਰ ਤੋਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੂੰ ਖਰਾਬ ਹੋਈ ਫਸਲ ਦਾ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਬੀਜ ਕੰਪਨੀਆਂ ਅਤੇ ਦਵਾਈਆਂ ਬਣਾਉਣ ਵਾਲੀ ਕੰਪਨੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਇਸ ਬਾਰੇ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਇਹ ਵਰਮ ਕੀੜਾ ਹੈ ਜੋ ਮੱਕੀ ਦੀ ਫਸਲ ਨੂੰ ਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੀੜੇ ਨੂੰ ਮਾਰਨ ਲਈ ਦਵਾਈਆ ਬਾਰੇ ਦੱਸਿਆ ਗਿਆ ਹੈ। ਕਿਸਾਨਾਂ ਨੂੰ ਕੈਂਪ ਲਗਾ ਇਸ ਬਾਰੇ ਜਾਗਰੂਕ ਕੀਤਾ ਜਾਵੇਗਾ।

ਇਹ ਵੀ ਪੜੋ:International Dog Day 'ਤੇ ਵਿਸ਼ੇਸ਼

ABOUT THE AUTHOR

...view details