ਰੂਪਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਕੱਪ ਦਾ 8 ਦਸੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ 'ਚ ਸੈਮੀਫਾਈਨਲ ਮੈਚ ਹੋ ਰਿਹਾ ਹੈ। ਇਹ ਮੈਚ 'ਚ ਭਾਰਤ ਦਾ ਅਮਰੀਕਾ ਨਾਲ ਤੇ ਕਨੇਡਾ ਦਾ ਇੰਗਲੈਡ ਨਾਲ ਹੈ।
ਕੌਮਾਂਤਰੀ ਕਬੱਡੀ ਕੱਪ ਦੇ ਸੈਮੀਫਾਈਨਲ ਸੰਬੰਧੀ ਉਪ ਮੰਡਲ ਮੈਜਿਸਟ੍ਰੇਟ ਕਨੂੰ ਗਰਗ ਨੇ ਦੱਸਿਆ ਕਿ ਇਹ ਮੈਚ ਚਰਨ ਗੰਗਾ ਸਟੇਡਿਅਮ 'ਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਕੁੱਲ 4 ਟੀਮਾਂ ਨੇ ਇਸ ਮੁਕਾਬਲੇ 'ਚ ਭਾਗ ਲਿਆ ਹੈ ਤੇ ਇਸ 'ਚ ਦੋ ਹੀ ਮੈਚ ਹੋਣਗੇ।