ਰੂਪਨਗਰ:ਪੰਜਾਬ ਸਰਕਾਰ ਨੇ ਕੋਰੋਨਾ ਨੂੰ ਵੇਖਦੇ ਹੋਏ ਵੀਕਐਂਡ ਲੌਕਡਾਉਨ ਲਗਾਇਆ ਹੋਇਆ ਹੈ ਇਸੇ ਲੜੀ ਤਹਿਤ ਰੂਪਨਗਰ ਵਿਚ ਵਿਚ ਲੌਕਡਾਉਨ ਲਗਾਇਆ ਹੋਇਆ ਹੈ ਪਰ ਸ਼ਾਮ ਨੂੰ ਸੱਤ ਵਜੇ ਤੋਂ ਬਾਅਦ ਵੀ ਸੜਕਾਂ ਉਤੇ ਘੁੰਮਦੇ ਹੋਏ ਲੋਕ ਨਜ਼ਰ ਆ ਰਹੇ ਹਨ।ਇਸ ਮੌਕੇ ਪੁਲਿਸ ਅਧਿਕਾਰੀ ਸੀਤਾਰਾਮ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਨਾਕੇਬੰਦੀ ਕਰਕੇ ਲੌਕਡਾਉਨ ਦੇ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਜ਼ਰੂਰੀ ਕੰਮ ਹੁੰਦਾ ਹੈ ਜਾਂ ਕਿਸੇ ਨੇ ਦਵਾਈ ਲੈਣ ਲਈ ਹਸਪਤਾਲ ਜਾਣਾ ਪੈ ਰਿਹਾ ਹੈ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ।
ਕਰਫਿਊ ਦੇ ਬਾਵਜੂਦ ਕਿਉਂ ਘੁੰਮਦੇ ਹਨ ਸੜਕਾਂ 'ਤੇ ਰੋਪੜ ਵਾਸੀ
ਰੂਪਨਗਰ ਵਿਚ ਵਿਚ ਲੌਕਡਾਉਨ ਲਗਾਇਆ ਹੋਇਆ ਹੈ ਪਰ ਸ਼ਾਮ ਨੂੰ ਸੱਤ ਵਜੇ ਤੋਂ ਬਾਅਦ ਵੀ ਸੜਕਾਂ ਉਤੇ ਘੁੰਮਦੇ ਹੋਏ ਲੋਕ ਨਜ਼ਰ ਆ ਰਹੇ ਹਨ।ਇਸ ਮੌਕੇ ਪੁਲਿਸ ਅਧਿਕਾਰੀ ਸੀਤਾਰਾਮ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਨਾਕੇਬੰਦੀ ਕਰਕੇ ਲੌਕਡਾਉਨ ਦੇ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ।
ਕਰਫਿਊ ਦੇ ਬਾਵਜੂਦ ਕਿਉਂ ਘੁੰਮਦੇ ਹਨ ਸੜਕਾਂ 'ਤੇ ਰੋਪੜ ਵਾਸੀ
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਹੜੇ ਲੋਕ ਬਿਨ੍ਹਾਂ ਕੰਮ ਤੋਂ ਘੁੰਮਦੇ ਨਜ਼ਰ ਆਉਂਦੇ ਹਨ ਉਨ੍ਹਾਂ ਦੇ ਚਾਲਾਨ ਕੀਤੇ ਜਾ ਰਹੇ ਹਨ।ਇਸ ਮੌਕੇ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰੋਂ ਬਾਹਰ ਨਿਕਲਣ ਸਮੇਂ ਹਮੇਸ਼ਾ ਮਾਸਕ ਪਹਿਣ ਕੇ ਨਿਕਲੋ ਅਤੇ ਭੀੜ ਵਾਲੀ ਥਾਵਾਂ ਉਤੇ ਨਾ ਜਾਉ।ਪੁਲਿਸ ਨੇ ਕਿਹਾ ਹੈ ਕਿ ਸਿਹਤ ਵਿਭਾਗ ਦੇ ਨਿਯਮਾਂ ਦਾ ਪਾਲਣਾ ਜਰੂਰ ਕਰੋ।