ਰੂਪਨਗਰ: ਸ਼ਹਿਰ ਨੂੰ ਪਾਣੀ ਸਪਲਾਈ ਕਰਨ ਵਾਲੀ ਪਾਈਪ ਲਾਈਨ ਬਦਲਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਪਰ ਨਵੀਂ ਪਾਈਪ ਲਾਈਨ 'ਚ ਲੀਕ ਹੋਣ ਕਾਰਨ ਅਜੇ ਵੀ ਪੂਰਨ ਰੂਪ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ।
ਨਗਰ ਕੌਂਸਲ ਵੱਲੋਂ 7 ਅਤੇ 8 ਅਗਸਤ ਨੂੰ 2 ਦਿਨ ਵਾਸਤੇ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨੂੰ ਬੰਦ ਕੀਤਾ ਗਿਆ ਸੀ ਕਿਉਂਕਿ ਸੀਵਰੇਜ ਬੋਰਡ ਵੱਲੋਂ ਸਰਹਿੰਦ ਨਹਿਰ ਦੇ ਉੱਪਰ ਨਵੀਂ ਪਾਣੀ ਦੀ ਪਾਈਪ ਵਿਛਾਉਣ ਦਾ ਕੰਮ ਚਲ ਰਿਹਾ ਸੀ। ਇਹ ਕੰਮ ਐਤਵਾਰ ਰਾਤ ਤੱਕ ਮੁਕੰਮਲ ਹੋ ਗਿਆ ਸੀ ਬਾਵਜੂਦ ਇਸ ਦੇ ਅਜੇ ਤੱਕ ਪਾਣੀ ਦੀ ਸਪਲਾਈ ਪੂਰਨ ਤੌਰ 'ਤੇ ਸ਼ੁਰੂ ਨਹੀਂ ਹੋਈ ਹੈ।
ਜਦੋਂ ਸੋਮਵਾਰ ਨੂੰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਚਾਲੂ ਕੀਤੀ ਗਈ ਤਾਂ ਨਵੀਂ ਪਾਣੀ ਦੀ ਪਾਈਪ 'ਚ ਕਈ ਜਗ੍ਹਾ ਤੋਂ ਲੀਕ ਹੋਣ ਕਾਰਨ ਪਾਣੀ ਦੀ ਪੂਰਨ ਤੌਰ 'ਤੇ ਸਪਲਾਈ ਨਹੀਂ ਹੋਈ।