ਪੰਜਾਬ

punjab

ETV Bharat / state

... ਜਦੋਂ ਹਜ਼ਾਰਾਂ ਸਿੱਕੇ ਲੈ ਕੇ ਸਕੂਟਰ ਖ਼ਰੀਦਣ ਪੁੱਜਿਆ ਗਾਹਕ ! - ਵਪਾਰੀ ਰਾਘਵ ਅਗਰਵਾਲ

ਸਥਾਨਕ ਨਿੱਜੀ ਸਕੂਟਰ ਏਜੰਸੀ 'ਤੇ ਅੱਜ ਉਦੋਂ ਇੱਕ ਅਜੀਬ ਵਰਤਾਰਾ ਦੇਖਣ ਨੂੰ ਮਿਲਿਆ, ਜਦੋਂ ਇੱਕ ਗਾਹਕ ਹਜ਼ਾਰਾਂ ਰੁਪਏ ਦੇ ਸਿੱਕੇ ਲੈ ਕੇ ਏਜੰਸੀ 'ਤੇ ਸਕੂਟਰ ਖ਼ਰੀਦਣ ਲਈ ਪੁੱਜਿਆ।

scooter with thousands of coins in Rupnagar
Etv Bharat

By

Published : Oct 6, 2022, 11:38 AM IST

Updated : Oct 6, 2022, 2:19 PM IST

ਰੂਪਨਗਰ: ਸ਼ਹਿਰ ਦੇ ਇੱਕ ਵਪਾਰੀ ਰਾਘਵ ਅਗਰਵਾਲ ਸਕੂਟੀ ਲੈਣ ਲਈ ਏਜੰਸੀ 'ਤੇ ਪੁੱਜੇ। ਆਪਣਾ ਮਨਪਸੰਦ ਰੰਗ ਤਿਆਰ ਕਰਵਾਉਣ ਲੱਗੇ ਪਰ ਜਦੋਂ ਉਹ ਸਕੂਟਰ ਦੀ ਰਕਮ ਅਦਾ ਕਰਨ ਲੱਗੇ, ਤਾਂ ਅਚਾਨਕ ਸਭ ਹੈਰਾਨ ਹੋ ਗਏ। ਕਿਉਂਕਿ, ਜਨਾਬ ਆਪਣੇ ਨਾਲ 90 ਹਜ਼ਾਰ ਦੇ ਕਰੀਬ ਸਿੱਕੇ ਲਿਆਏ ਹੋਏ (buy the scooter with thousands of coins) ਸਨ। ਇੰਨੇ ਸਿੱਕੇ ਵੇਖ ਕੇ ਏਜੰਸੀ ਦੇ ਕਰਮਚਾਰੀਆਂ ਨੇ ਗਾਹਕ ਨੂੰ ਏਜੰਸੀ ਕੋਲ ਭੇਜ ਦਿੱਤਾ।




... ਜਦੋਂ ਹਜ਼ਾਰਾਂ ਸਿੱਕੇ ਲੈ ਕੇ ਸਕੂਟਰ ਖ਼ਰੀਦਣ ਪੁੱਜਿਆ ਗਾਹਕ !






ਏਜੰਸੀ ਨੇ ਆਪਣੇ ਇਸ ਵਿਸ਼ੇਸ਼ ਗਾਹਕ ਨੂੰ ਨਰਾਜ਼ ਨਾ ਕਰਦੇ ਸਿੱਕਿਆਂ ਰਾਹੀਂ ਸਕੂਟਰ ਦੀ ਰਕਮ ਹਾਸਲ ਕੀਤੀ ਤੇ ਗਾਹਕ ਦਾ ਧੰਨਵਾਦ ਕੀਤਾ। ਗਾਹਕ ਰਾਘਵ ਨੇ ਦੱਸਿਆ ਕਿ ਉਨ੍ਹਾਂ ਦਾ ਵਪਾਰ ਹੀ ਕੁੱਝ ਅਜਿਹਾ ਹੈ ਕਿ ਉਨ੍ਹਾਂ ਕੋਲ ਜਿਆਦਾ ਮਾਤਰਾ ਵਿੱਚ ਸਿੱਕਿਆਂ ਵਿੱਚ ਹੀ ਲੈਣ ਦੇਣ ਹੁੰਦਾ ਹੈ। ਉਹ ਕਈ ਚਿਰ ਤੋਂ ਸਕੂਟਰ ਲੈਣ ਦੇ ਚਾਹਵਾਨ ਸਨ। ਉਨ੍ਹਾਂ ਨੇ ਪਹਿਲਾਂ ਤਾਂ ਸਿੱਕਿਆਂ ਨੂੰ ਨੋਟਾਂ 'ਚ ਬਦਲਾਉਣ ਲਈ ਯਤਨ ਕੀਤੇ, ਪਰ ਉਹ ਇੰਨੀ ਵੱਡੀ ਰਕਮ ਵੱਟੇ ਨੋਟ ਪ੍ਰਾਪਤ ਕਰਨ 'ਚ ਕਾਮਯਾਬ ਨਾ ਹੋਏ।





ਦੂਜੇ ਪਾਸੇ ਨਿੱਜੀ ਏਜੰਸੀ ਦੇ ਮਾਲਕ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਏਜੰਸੀ 'ਤੇ ਕੋਈ ਗਾਹਕ ਕੇਵਲ ਸਿੱਕੇ ਲੈ ਕੇ ਹੀ ਸਕੂਟਰ ਲੈਣ ਪੁੱਜਿਆ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਗਾਹਕ ਨੇ ਕਿਹਾ ਕਿ ਉਹ ਸਾਰੀ ਰਕਮ ਦੀ ਅਦਾਇਗੀ ਸਿੱਕਿਆਂ ਵਿੱਚ ਕਰਨੀ ਚਾਹੁੰਦੇ ਹਨ, ਤਾਂ ਅਸੀਂ ਗਾਹਕ ਦੀ ਮੰਗ ਪੂਰੀ ਕੀਤੀ। ਉਨ੍ਹਾਂ ਦੀ ਸਕੂਟਰੀ ਵੀ ਡਿਲੀਵਰ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਵੱਡੀ ਖ਼ਬਰ : ਅਮਰੀਕਾ ਵਿੱਚ ਅਗਵਾ ਪੰਜਾਬੀਆਂ ਦਾ ਕਤਲ, ਸੀਐਮ ਮਾਨ ਨੇ ਕੇਂਦਰ ਤੋਂ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

Last Updated : Oct 6, 2022, 2:19 PM IST

ABOUT THE AUTHOR

...view details