ਰੂਪਨਗਰ:ਭਾਰਤੀ ਫੌਜ ਵਿੱਚ ਸਿੱਖ ਫੌਜੀਆਂ ਨੂੰ ਫੀਲਡ ਆਪ੍ਰੇਸ਼ਨ ਦੇ ਦੌਰਾਨ ਨਵੇਂ ਬਣੇ ਹੈਲਮਟ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਨੌਜਵਾਨ ਕਿਵੇਂ ਦੇਖਦੇ ਹਨ, ਇਸ਼ ਨੂੰ ਲੈਕੇ ਖਾਸ ਤੌਰ ਉੱਤੇ ਦਸਤਾਰਧਾਰੀ ਨੌਜਵਾਨ ਨਾਲ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਹੈ। ਨੌਜਵਾਨਾਂ ਨੇ ਕੇਂਦਰ ਦੇ ਇਸ ਫੈਸਲੇ ਤੋਂ ਅਸਹਿਮਤੀ ਪ੍ਰਗਟਾਈ ਹੈ।
ਕੇਂਦਰ ਸਰਕਾਰ ਸਿੱਖਾਂ ਦਾ ਪਛਾਣ ਖੋਹਣਾ ਚਾਹੁੰਦੀ ਹੈ:ਰੂਪਨਗਰ ਦੇ ਨੌਜਵਾਨ ਜਗਮਨਦੀਪ ਸਿੰਘ ਨਾਲ ਜਦੋਂ ਇਸ ਬਾਬਤ ਗੱਲਬਾਤ ਕੀਤੀ ਹੈ, ਤਾਂ ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਗਲਤ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਦੀ ਪਛਾਣ ਹੁੰਦੀ ਹੈ ਅਤੇ ਉਹ ਪਛਾਣ ਕੇਂਦਰ ਸਰਕਾਰ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਸਿੱਖ ਫ਼ੌਜੀਆਂ ਵੱਲੋਂ ਪਹਿਲਾਂ ਵੀ ਕਈ ਜੰਗਾਂ ਦਸਤਾਰਾਂ ਬੰਨ੍ਹ ਕੇ ਹੀ ਲੜੀਆਂ ਗਈਆਂ ਹਨ। ਉਨ੍ਹਾਂ ਜੰਗਾਂ ਵਿੱਚ ਫਤਹਿ ਵੀ ਪ੍ਰਾਪਤ ਕੀਤੀ ਹੈ। ਪਰ, ਹੁਣ ਦਸਤਾਰਧਾਰੀ ਫੌਜੀਂਆਂ ਨੂੰ ਹੈਲਮਟ ਪੁਆਉਣਾ, ਇਹ ਕੇਂਦਰ ਸਰਕਾਰ ਦਾ ਤੁਗਲਕੀ ਫੈਸਲਾ ਹੈ, ਜੋ ਕਿ ਗ਼ਲਤ ਹੈ। ਨੌਜਵਾਨ ਜਗਮਨ ਸਿੰਘ ਨੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ।
ਸਰਕਾਰ ਇਸ ਫੈਸਲੇ 'ਤੇ ਮੁੜ ਵਿਚਾਰ ਕਰੇ :ਨੌਜਵਾਨਾਂ ਦਾ ਕਹਿਣਾ ਹੈ ਕਿ ਉਦਾਰਣ ਦੇ ਤੌਰ ਉੱਤੇ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤੀ ਫੌਜ ਵਿੱਚ ਜੋ ਗੋਰਖਾ ਰੈਜੀਮੈਂਟ, ਰਾਜਪੂਤ ਰੈਜੀਮੈਂਟ ਹੈ ਉਹ ਸਾਰੀਆਂ ਆਪਣੀ-ਆਪਣੀ ਕੌਮਾਂ ਨੂੰ ਪ੍ਰਤਿਨਿਧੀ ਕਰਦੀਆਂ ਹਨ। ਜਦੋਂ ਕਿਤੇ ਵੀ ਕੋਈ ਦੇਸ਼ ਉੱਤੇ ਖ਼ਤਰਾ ਹੁੰਦਾ ਹੈ ਜਾਂ ਕਿਸੇ ਹੋਰ ਦੇਸ਼ ਨਾਲ ਲੜਾਈ ਲੜੀ ਜਾਂਦੀ ਹੈ, ਤਾਂ ਸਿੱਖ ਰੈਜੀਮੈਂਟ ਨੂੰ ਅੱਗੇ ਕੀਤਾ ਜਾਂਦਾ ਹੈ। ਸਰਦਾਰਾਂ ਦਾ ਅਕਸ ਬਹਾਦਰੀ ਵਾਲਾ ਹੈ ਅਤੇ ਬਲੀ ਦਾਨ ਵਾਲਾ ਹੈ ਜਿਸ ਦੀ ਪਛਾਣ ਉਸ ਦੀ ਦਸਤਾਰ ਹੈ ਅਤੇ ਹੁਣ ਇਹ ਪਛਾਣ ਨੂੰ ਖੋਹਿਆ ਜਾ ਰਿਹਾ ਹੈ। ਕੇਂਦਰ ਸਰਕਾਰ ਇਸ ਫੈਸਲੇ ਉੱਤੇ ਮੁੜ ਵਿਚਾਰ ਕਰੇ।