ਪੰਜਾਬ

punjab

ETV Bharat / state

ਅਸੀਂ ਚਾਈਨਾ ਦਾ ਨਹੀਂ ਭਾਰਤ ਦਾ ਬਣਿਆ ਸਾਮਾਨ ਵੇਚਾਂਗੇ: ਦੁਕਾਨਦਾਰ - 3 august raksha bandhan

ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਜ਼ੀਰੋ ਤੇ ਰੂਪਨਗਰ ਸ਼ਹਿਰ ਦੇ ਵਿੱਚ ਮੌਜੂਦਾ ਰੱਖੜੀ ਬਾਜ਼ਾਰ ਦਾ ਦੌਰਾ ਕੀਤਾ ਤਾਂ ਵੇਖਿਆ ਤਕਰੀਬਨ ਹਰ ਦੁਕਾਨ ਤੇ ਭਾਰਤ ਦੀ ਬਣੀ ਹੋਈ ਰੱਖੜੀ ਹੀ ਵਿਕ ਰਹੀ ਸੀ।

ਰੱਖੜੀ
ਰੱਖੜੀ

By

Published : Jul 28, 2020, 10:02 AM IST

ਰੂਪਨਗਰ: ਰੱਖੜੀ ਦੇ ਤਿਉਹਾਰ ਤੋਂ ਪੰਜਾਬ ਦੇ ਵਿੱਚ ਤਿਉਹਾਰਾਂ ਦਾ ਆਗਾਜ਼ ਹੋ ਜਾਂਦਾ ਹੈ 3 ਅਗਸਤ ਨੂੰ ਪੂਰੇ ਭਾਰਤ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾਣਾ ਹੈ। ਰੂਪਨਗਰ ਸ਼ਹਿਰ ਦੇ ਵਿੱਚ ਰੱਖੜੀ ਦੇ ਬਾਜ਼ਾਰ ਪੂਰੀ ਤਰ੍ਹਾਂ ਸਜ ਕੇ ਤਿਆਰ ਹਨ ਜਿੱਥੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਬੰਨ੍ਹਣ ਵਾਸਤੇ ਰੱਖੜੀ ਦੀ ਖ਼ਰੀਦਦਾਰੀ ਕਰਦੀਆਂ ਨਜ਼ਰ ਆ ਰਹੀਆਂ ਹਨ ਪਰ ਅਸੀਂ ਅਕਸਰ ਦੇਖਦੇ ਹਾਂ ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਧ ਸਾਮਾਨ ਚਾਈਨਾ ਦਾ ਬਣਿਆ ਹੋਇਆ ਹੀ ਬਾਜ਼ਾਰਾਂ ਦੇ ਵਿੱਚ ਵਿਕਦਾ ਹੈ।

ਵੀਡੀਓ

ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਜ਼ੀਰੋ ਤੇ ਰੂਪਨਗਰ ਸ਼ਹਿਰ ਦੇ ਵਿੱਚ ਮੌਜੂਦਾ ਰੱਖੜੀ ਬਾਜ਼ਾਰ ਦਾ ਦੌਰਾ ਕੀਤਾ ਤਾਂ ਵੇਖਿਆ ਤਕਰੀਬਨ ਹਰ ਦੁਕਾਨ ਤੇ ਭਾਰਤ ਦੀ ਬਣੀ ਹੋਈ ਰੱਖੜੀ ਹੀ ਵਿਕ ਰਹੀ ਸੀ।

ਰੂਪਨਗਰ ਦੇ ਵਿਚ ਪਿਛਲੇ 30 ਸਾਲਾਂ ਤੋਂ ਰੱਖੜੀ ਦਾ ਕੰਮ ਕਰਨ ਵਾਲੇ ਬਬਲੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਕੋਈ ਵੀ ਤਿਉਹਾਰ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਹੋਲੀ ਹੋਵੇ ਇਨ੍ਹਾਂ ਦੇ ਵਿੱਚ ਚਾਈਨਾ ਦਾ ਬਣਿਆ ਹੋਇਆ ਸਮਾਨ ਹੀ ਬਾਜ਼ਾਰਾਂ ਦੇ ਵਿੱਚ ਵਿਕਦਾ ਹੈ।

ਬਬਲੂ ਨੇ ਕਿਹਾ ਪਰ ਸਾਨੂੰ ਹੁਣ ਕੋਈ ਵੀ ਸਾਮਾਨ ਨਾ ਵੇਚਣਾ ਮਨਜ਼ੂਰ ਹੈ ਪਰ ਅਸੀਂ ਚਾਈਨਾ ਦਾ ਬਣਿਆ ਸਾਮਾਨ ਨਹੀਂ ਵੇਚਾਂਗੇ ਨਾ ਹੀ ਪਿੱਛੋਂ ਖ਼ਰੀਦ ਕੇ ਲੈ ਕੇ ਆਵਾਂਗੇ। ਬਬਲੂ ਨੇ ਦੱਸਿਆ ਕਿ ਉਸ ਕੋਲ ਸਾਰੀਆਂ ਰੱਖੜੀਆਂ ਭਾਰਤ ਦੀਆਂ ਬਣੀਆਂ ਹੋਈਆਂ ਹਨ ਅਤੇ ਉਹ ਭਾਰਤ ਦੀਆਂ ਬਣੀਆਂ ਰੱਖੜੀਆਂ ਵੇਚ ਕੇ ਹੀ ਖੁਸ਼ ਹੈ। ਤਿਉਹਾਰਾਂ ਦੇ ਦੌਰਾਨ ਚਾਈਨਾ ਦਾ ਬਣਿਆ ਹੋਇਆ ਸਮਾਨ ਬਾਜ਼ਾਰਾਂ ਦੇ ਵਿੱਚ ਵਿਕਣਾ ਅਤੇ ਆਉਣਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ।

ਜਿੱਥੇ ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਚਾਈਨਾ ਦੀਆਂ ਮੋਬਾਈਲ ਐਪ ਨੂੰ ਬੈਨ ਕੀਤਾ ਹੈ ਉਸ ਦਾ ਅਸਰ ਹੁਣ ਆਮ ਦੁਕਾਨਦਾਰਾਂ ਦੇ ਮਨਾਂ ਦੇ ਵਿੱਚ ਵੀ ਖੂਬ ਨਜ਼ਰ ਆ ਰਿਹਾ ਹੈ। ਰੱਖੜੀ ਵੇਚਣ ਵਾਲੇ ਰੂਪਨਗਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਭਾਰਤੀ ਹਾਂ ਪਰ ਅਸੀਂ ਭਾਰਤ ਦਾ ਬਣਿਆ ਹੋਇਆ ਸਮਾਨ ਹੀ ਵੇਚ ਕੇ ਖੁਸ਼ ਹਾਂ ਨਾ ਕਿ ਚਾਈਨਾ ਦਾ।

ABOUT THE AUTHOR

...view details