ਰੂਪਨਗਰ: ਉੱਤਰ ਭਾਰਤ ਦੇ ਸਭ ਤੋਂ ਵੱਡੇ ਡੈਮ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਵੀਹ ਫੁੱਟ ਨੀਵਾਂ ਚੱਲ ਰਿਹਾ ਹੈ। ਜਿਸ ਕਾਰਨ ਫਿਲਹਾਲ ਹੜ੍ਹਾਂ ਦਾ ਕੋਈ ਸੰਭਾਵਿਤ ਖ਼ਤਰਾ ਨਹੀਂ ਹੈ। ਇਹ ਜਾਣਕਾਰੀ ਜਲ ਸਰੋਤ ਮਹਿਕਮਾ ਰੋਪੜ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਕੰਟਰੋਲ - ਭਾਖੜਾ ਡੈਮ ਪਾਣੀ ਕਿਊਸਿਕ
ਰੋਪੜ ਦੇ ਜਲ ਸਰੋਤ ਮਹਿਕਮੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ ਅਤੇ ਜਿਸ ਕਰਕੇ ਫਿਲਹਾਲ ਹੜ੍ਹਾਂ ਦਾ ਕੋਈ ਖਦਸ਼ਾ ਨਹੀਂ ਹੈ।
ਮਹਿਕਮੇ ਦੇ ਅਧਿਕਾਰੀ ਜੇਈ ਪਰਮਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਵੇਲੇ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ 1656.53 ਫੁੱਟ ਚੱਲ ਰਿਹਾ ਹੈ ਜੋ ਕਿ ਪਿਛਲੇ ਸਾਲ 1675.88 ਸੀ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ ਵੀਹ ਫੁੱਟ ਨੀਵਾਂ ਚੱਲ ਰਿਹਾ ਹੈ। ਜਿਸ ਕਾਰਨ ਸੰਭਾਵਿਤ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ ਅਤੇ ਸਥਿਤੀ ਪੂਰੀ ਕੰਟਰੋਲ ਦੇ ਵਿੱਚ ਹੈ।
ਉਨ੍ਹਾਂ ਦੱਸਿਆ ਕਿ ਰੋਪੜ ਸਤਲੁਜ ਹੈੱਡਵਰਕਸ ਦੇ ਵਿੱਚ ਪਾਣੀ ਦਾ ਪੱਧਰ 873.50 ਹੈ। ਰੋਪੜ ਸਤਲੁਜ ਹੈੱਡਵਰਕਸ ਤੋਂ ਦੋ ਨਹਿਰਾਂ ਨਿਕਲਦੀਆਂ ਹਨ। ਬਿਸਤ ਦੁਆਬ ਅਤੇ ਸਰਹਿੰਦ ਨਹਿਰ ਜਿਨ੍ਹਾਂ ਦੇ ਵਿੱਚ ਇਸ ਵੇਲੇ ਪਾਣੀ ਕ੍ਰਮਵਾਰ 851 ਅਤੇ 9350 ਕਿਊਸਿਕ ਚੱਲ ਰਿਹਾ ਹੈ ਜੋ ਸਿੰਚਾਈ ਵਾਸਤੇ ਛੱਡਿਆ ਜਾ ਰਿਹਾ ਹੈ ਅਤੇ ਇਹ ਪਾਣੀ ਮਾਲਵਾ ਬੈਲਟ ਅਤੇ ਦੋਆਬਾ ਬੈਲਟ ਦੇ ਵਧੇਰੇ ਹਿੱਸਿਆਂ ਵਿੱਚ ਸਿੰਚਾਈ ਵਾਸਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।