ਸ੍ਰੀ ਕੀਰਤਪੁਰ ਸਾਹਿਬ:ਲਖੀਮਪੁਰ ਖੀਰੀ (Lakhimpur Khiri) ਦੇ ’ਚ ਸ਼ਹੀਦ ਹੋਏ ਕਿਸਾਨਾ ਦੀਆਂ ਅਸਤੀਆਂ ਦੀ ਕਲਸ਼ ਯਾਤਰਾ (Kalash Yatra) ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚੀ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ (Gurdwara Patalpuri Sahib) ਦੇ ਨਜ਼ਦੀਕ ਬਣੇ ਅਸਥਘਾਟ ਵਿੱਚ ਇਹ ਅਸਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ।
ਇਹ ਵੀ ਪੜੋ:ਨੁਕਸਾਨੀ ਗਈ ਫਸਲ ਨੂੰ ਲੈਕੇ ਕਿਸਾਨਾਂ ਨੇ ਸਕੱਤਰੇਤ ਦਾ ਕੀਤਾ ਘਿਰਾਓ
ਕਿਸਾਨ ਆਗੂ ਮਨਜੀਤ ਰਾਏ (Manjeet Rai) ਨੇ ਕਿਹਾ ਕਿ ਲਖੀਮਪੁਰ ਖੀਰੀ (Lakhimpur Khiri) ਵਿੱਚ ਸ਼ਹੀਦ ਹੋਏ ਕਿਸਾਨਾਂ ਦੀਆਂ ਅਸਥੀਆਂ ਨੂੰ ਕਲਸ਼ ਯਾਤਰਾ (Kalash Yatra) ਦੇ ਰੂਪ ਵਿੱਚ ਉਹ ਕੀਰਤਪੁਰ ਸਾਹਿਬ ਵਿਖੇ ਲੈ ਕੇ ਆਏ ਹਨ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ (Gurdwara Patalpuri Sahib) ਦੇ ਨਜ਼ਦੀਕ ਸਤਲੁਜ ਦਰਿਆ ‘ਤੇ ਬਣੇ ਅਸਥਘਾਟ ਵਿਖੇ ਇਹ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਹਨ।
ਇਸ ਮੌਕੇ ਕਿਸਾਨ ਆਗੂ ਮਨਜੀਤ ਰਾਏ (Manjeet Rai) ਨੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ (BJP government) ਨੂੰ ਹਰ ਤਰ੍ਹਾਂ ਦੇ ਭੁਲੇਖੇ ਮਨ ਵਿੱਚੋਂ ਕੱਢ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਇਕਮੁੱਠ ਹਨ ਅਤੇ ਉਨ੍ਹਾਂ ਵਿੱਚ ਕੋਈ ਵੱਖਰੇਵੇਂ ਨਹੀਂ ਹਨ। ਮਨਜੀਤ ਰਾਏ (Manjeet Rai) ਨੇ ਕਿਹਾ ਕਿ ਕੇਂਦਰ ਸਰਕਾਰ ਡੂੰਘੀਆਂ ਸਾਂਝਾਂ ਦੇ ਤਹਿਤ ਕਿਸਾਨਾਂ ਦੇ ਵਿੱਚ ਵਖਰੇਵੇਂ ਖੜ੍ਹੇ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹੈ, ਪ੍ਰੰਤੂ ਆਪਣੇ ਕਿਸਾਨੀ ਕੰਮਾਂ ਨੂੰ ਲੈ ਕੇ ਕਿਸਾਨ ਆਪਣੇ ਘਰਾਂ ਦੇ ਵਿੱਚ ਗਏ ਹੋਏ ਹਨ, ਪ੍ਰੰਤੂ ਜਦੋਂ ਸੰਯੁਕਤ ਮੋਰਚੇ ਦੇ ਵੱਲੋਂ ਕਾਲ ਦਿੱਤੀ ਜਾਏਗੀ ਤਾਂ ਪਹਿਲਾਂ ਦੀ ਤਰ੍ਹਾਂ ਦਿੱਤੇ ਹੋਏ ਪ੍ਰੋਗਰਾਮ ਦੇ ਤਹਿਤ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਕੇ ਕੇਂਦਰ ਸਰਕਾਰ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਗੇ।