ਪੰਜਾਬ

punjab

ETV Bharat / state

ਤਨਖ਼ਾਹ ਨਾ ਮਿਲਣ ਕਾਰਨ ਚੌਕੀਦਾਰ ਪ੍ਰੇਸ਼ਾਨ - ਡਿਪਟੀ ਕਮਿਸ਼ਨਰ

ਪਿੰਡਾਂ ਵਿੱਚ ਚੌਕੀਦਾਰ ਦੀ ਡਿਊਟੀ ਨਿਭਾ ਰਹੇ ਚੌਕੀਦਾਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ ਜਿਸ ਕਾਰਨ ਉਹ ਰੂਪਨਗਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਗੇੜੇ ਮਾਰ ਰਹੇ ਹਨ।

watchman worried due to not get salary
ਫ਼ੋਟੋ

By

Published : Dec 4, 2019, 2:19 PM IST

ਰੂਪਨਗਰ: ਸ੍ਰੀ ਚਮਕੌਰ ਸਾਹਿਬ ਬਲਾਕ ਵਿੱਚ ਪੈਂਦੇ ਪਿੰਡਾਂ ਦੇ ਚੌਕੀਦਾਰਾਂ ਨੂੰ ਪਿਛਲੇ 6 ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਿਆ ਹੈ ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉਹ ਆਪਣਾ ਹੱਕ ਲੈਣ ਲਈ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਗੇੜੇ ਮਾਰ ਰਹੇ ਹਨ।

ਮਾਣ ਭੱਤਾ ਪ੍ਰਾਪਤ ਕਰਨ ਲਈ ਚੌਂਕੀਦਾਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਰੂਪਨਗਰ ਦੇ ਡੀਸੀ ਨੂੰ ਕਈ ਵਾਰ ਲਿਖ਼ਤੀ ਰੂਪ ਵਿੱਚ ਤਨਖ਼ਾਹ ਨਾ ਮਿਲਣ ਦੀ ਚਿੱਠੀ ਪੱਤਰ ਵੀ ਲਿਖ ਚੁੱਕੇ ਹਨ, ਪਰ ਅਜੇ ਤੱਕ ਸੂਬਾ ਸਰਕਾਰ ਤੇ ਅਫ਼ਸਰਸ਼ਾਹੀ ਵੱਲੋਂ ਇਨ੍ਹਾਂ ਦੀ ਸਾਰ ਨਹੀਂ ਲਈ ਗਈ।

ਵੇਖੋ ਵੀਡੀਓ

ਡਿਪਟੀ ਕਮਿਸ਼ਨਰ ਦਫ਼ਤਰ ਆਪਣੀ ਫਰਿਆਦ ਲੈ ਕੇ ਪੁੱਜੇ। ਪੇਂਡੂ ਚੌਕੀਦਾਰ ਜਗਦੀਸ਼ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਤੀ ਮਹੀਨਾ 1250 ਰੁਪਏ ਦਿੱਤਾ ਜਾਂਦਾ ਹੈ ਜੋ ਪਿਛਲੇ ਛੇ ਮਹੀਨਿਆਂ ਤੋਂ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਦੀਵਾਲੀ ਤੋਂ ਪਹਿਲਾਂ ਵੀ ਉਹ ਡਿਪਟੀ ਕਮਿਸ਼ਨਰ ਦਫ਼ਤਰ ਆਏ ਸਨ, ਪਰ ਕੋਈ ਫ਼ਾਇਦਾ ਨਹੀਂ ਹੋਇਆ, ਅਜੇ ਤੱਕ ਮਾਣ ਭੱਤਾ ਨਹੀਂ ਮਿਲਿਆ ਹੈ।

ਤਨਖਾਹ ਨਾ ਮਿਲਣ ਕਾਰਨ ਇਹ ਪੇਂਡੂ ਚੌਕੀਦਾਰ ਕਾਫੀ ਪ੍ਰੇਸ਼ਾਨ ਹਨ ਅਤੇ ਸੂਬਾ ਸਰਕਾਰ ਵੱਲੋਂ ਤਨਖਾਹ ਦੇਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਛੱਤੀਸਗੜ੍ਹ: ITBP ਕੈਂਪ ਵਿੱਚ ਜਵਾਨ ਨੇ ਚਲਾਈਆਂ ਗੋਲੀਆਂ, 6 ਦੀ ਮੌਤ

ABOUT THE AUTHOR

...view details