ਰੂਪਨਗਰ:ਬਲਾਕ ਨੂਰਪੁਰਬੇਦੀ ਦੇ ਪਿੰਡ ਭੈਣੀ ਦੇ ਨਾਲ ਲੱਗਦੇ ਸਤਲੁਜ ਦਰਿਆ (Sutlej river) ਦੇ ਖੇਤਰ ਵਿਚ ਜਿੱਥੇ ਬੇਸ਼ੱਕ ਅੱਜ ਦਰਿਆ ਦਾ ਵਹਾਅ ਨਹੀਂ ਹੈ ਪਰੰਤੂ ਕੁਝ ਲੋਕ ਉੱਥੇ ਗੈਰ ਕਨੂੰਨੀ ਮਾਈਨਿੰਗ (Illegal mining) ਕੀਤੀ ਜਾ ਰਹੀ ਹੈ। ਜਦੋਂ ਇਸ ਮਾਈਨਿੰਗ ਵਿਰੋਧੀ ਕਮੇਟੀ ਦੇ ਮੈਂਬਰਾਂ ਨੂੰ ਲੱਗਾ ਤਾਂ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖ਼ੌਫ਼ਨਾਕ ਮੰਜ਼ਰ ਤੋਂ ਬਚਾਉਣ ਲਈ ਮੌਕੇ ਤੇ ਪਹੁੰਚ ਜਾਂਦੇ ਹਨ ਅਤੇ ਕਾਬੂ ਕੀਤੇ ਜਾਂਦੇ ਹਨ।
ਉਨ੍ਹਾਂ ਨੂੰ ਦੇਖ ਕੇ ਮਾਈਨਿੰਗ ਵਿਚ ਜੁਟੇ ਟਰੈਕਟਰ ਚਾਲਕ ਆਪਣੇ ਟਰੈਕਟਰ ਛੱਡ ਕੇ ਉੱਥੋਂ ਭੱਜ ਜਾਂਦੇ ਹਨ।ਇਸ ਮੌਕੇ ਜੇਸੀਬੀ ਮਸ਼ੀਨ ਨੂੰ ਗ੍ਰਿਫ਼ਤ ਵਿਚ ਲਿਆ ਜਾਂਦਾ ਹੈ। ਮਾਈਨਿੰਗ ਅਧਿਕਾਰੀਆਂ ਵੱਲੋਂ ਪੁੁਲਿਸ ਨੂੰ ਮੌਕੇ ਉਤੇ ਬੁਲਾਇਆ ਜਾਂਦਾ ਹੈ।
ਸਪੀਕਰ ਸਾਹਬ ਦੇ ਹਲਕੇ 'ਚ ਜ਼ੋਰਾਂ ਤੇ ਗੈਰ-ਕਾਨੂੰਨੀ ਮਾਈਨਿੰਗ ਸੋਹਨ ਸਿੰਘ ਦਾ ਕਹਿਣਾ ਹੈ ਕਿ ਇੱਥੇ ਗੈਰ ਕਾਨੂੰਨੀ ਢੰਗ ਨਾਲ ਮਾਇਨਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਹੈ ਇੱਥੇ ਕਿਸੇ ਵੀ ਟਰਾਲੀ- ਟਰੈਕਟਰ ਉਤੇ ਕੋਈ ਨੰਬਰ ਨਹੀਂ ਲੱਗੀ ਹੈ।ਉਨ੍ਹਾਂ ਕਿਹਾ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ ਕਿਤੇ ਇਹ ਮਸ਼ੀਨਾਂ ਵੀ ਚੋਰੀ ਦੀ ਤਾਂ ਨਹੀਂ ਹਨ।
ਪੁਲਿਸ ਅਧਿਕਾਰੀ ਰਾਕੇਸ਼ ਦਾ ਕਹਿਣਾ ਹੈ ਕਿ ਮਾਇਨਿੰਗ ਵਿਭਾਗ ਦੇ ਅਧਿਕਾਰੀ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਸਾਨੂੰ ਸੂਚਿਤ ਕੀਤਾ ਕਿ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਹੋ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀ ਅਤੇ ਜੇਸੀਬੀ ਮਸ਼ੀਨ ਨੂੰ ਵੀ ਜਬਤ ਕਰ ਲਿਆ ਹੈ।
ਇਹ ਵੀ ਪੜੋ:'ਨਵਜੋਤ ਸਿੱਧੂ ਕਹਿਣ ਤਾਂ ਮੈਂ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਛੱਡਣ ਲਈ ਤਿਆਰ'