ਸ੍ਰੀ ਅਨੰਦਪੁਰ ਸਾਹਿਬ :ਪੰਜਾਬ ਸਰਕਾਰ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰ ਰਹੀਆਂ ਪਰ ਅਸਤੀਅਤ ਕੀ ਹੈ ਇਹ ਮੂੰਹ ਬੋਲਦੀਆਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਰਹੇ ਹੋ।ਜਿੱਥੇ ਪਿੰਡ ਦੇ ਲੋਕ ਮੁੱਢਲੀਆਂ ਸਹੂਲਤਾਂ ਦੀ ਮੰਗ ਕਰ ਰਹੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਦੇ ਦਿਖਾਈ ਦੇ ਰਹੇ ਹਨ।ਲੋਕ ਨੂੰ ਬੂੰਦ ਬੂੰਦ ਪਾਣੀ ਦੇ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਜੱਜਰ ਦੀ ਹੈ ਕਹਾਣੀ ਪਾਣੀ ਲਈ ਟੈੰਕਰ, ਆਸ ਪਾਸ ਦੇ ਪਿੰਡ ਅਤੇ ਦੂਰਦਰਾਜ ਖੂਹਾਂ ਤੋਂ ਪਾਣੀ ਲਿਆਉਣ ਲਯੀ ਮਜਬੂਰ ਹਿਮਾਚਲ ਬੋਰਡਰ ਪਰ ਸਰਪੰਚ ਬਲਜਿੰਦਰ ਸਿੰਘ ਅਤੇ ਪ੍ਰਕਾਸ਼ ਚੰਦਰ ਪ੍ਰਧਾਨ ਮੰਦਰ ਕਮੇਟੀ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਦੱਸਿਆ ਕਿ ਲੋਕ ਖਾਲੀ ਬਾਲਟੀਆਂ ਲੈਕੇ ਟੂਟੀਆਂ ਨੇੜੇ ਖੜ੍ਹੇ ਹੋਕੇ ਪਾਣੀ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਅਤੇ ਨਿਰਾਸ਼ ਹੋ ਵਾਪਿਸ ਜਾਣਾ ਪੈਂਦਾ ਹੈ। ਪਿਛਲੇ ਤਿੰਨ ਦਿਨਾਂ ਤੋਂ ਇਸ ਪਿੰਡ ਦੇ ਲੋਕ ਪਾਣੀ ਦੀਆਂ ਬੂੰਦਾਂ ਨੂੰ ਤਰਸ ਰਹੇ ਹਨ ਜਿਸ ਕਰਕੇ ਬੱਚੇ, ਬਜ਼ੁਰਗ ਅਤੇ ਘਰ ਦੀਆਂ ਔਰਤਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।