ਹੁਸ਼ਿਆਰਪੁਰ: ਗੜ੍ਹਸ਼ੰਕਰ ਅਧੀਨ ਪੈਦੇ ਇਲਾਕਾ ਬੀਤ ਦੇ ਇਤਿਹਾਸਕ ਤੱਪ ਅਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਪਿਛਲੇ ਦਸ ਦਿਨ ਤੋ ਲੋਕ ਪੀਣ ਵਾਲੇ ਪਾਣੀ ਨਾਲ ਦੋ-ਦੋ ਹੱਥ ਹੋ ਰਹੇ ਹਨ ਪ੍ਰੰਤੂ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਤੱਪ ਅਸਥਾਨ ਸ਼੍ਰੀ ਖੁਰਾਲਗੜ ਸਾਹਿਬ ਦੀ ਪ੍ਰੰਬਧਕ ਕਮੇਟੀ ਦੇ ਯਤਨਾ ਸਦਕਾ ਪਿੰਡ ਵਾਸੀਆ ਨੂੰ ਪੀਣ ਵਾਲਾ ਪਾਣੀ ਟੈਕਰਾਂ ਨਾਲ ਪਹੁੰਚਾਉਣ ਦਾ ਪ੍ਰੰਬਧ ਕੀਤਾ ਜਾ ਰਿਹਾ ਹੈ।
ਪਿੰਡ ਵਾਸੀਆ ਨੇ ਦੱਸਿਆ ਕਿ ਟਿਊਬਵੈਲ ਦੀ ਮੋਟਰ ਖਰਾਬ ਹੋਣ ਕਾਰਨ ਪਾਣੀ ਦੀ ਭਾਰੀ ਕਿੱਲਤ ਆ ਰਹੀ ਹੈ ਪਰ ਗੁਰੂ ਘਰ ਕਮੇਟੀ ਵਲੋ ਵਿਸ਼ੇਸ਼ ਉਪਰਾਲਾ ਕਰਕੇ ਲੋਕਾ ਨੂੰ ਪਾਣੀ ਦਿਤਾ ਜਾ ਰਿਹਾ ਹੈ। ਜਦੋ ਕਿ ਇਸ ਵਾਰੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕੇਵਲ ਸਿੰਘ ਨੇ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਪਿੰਡ ਦੀ ਵਾਰਟ ਸਪਲਾਈ ਸਕੀਮ ਤੇ ਇੱਕ ਮੋਟਰ ਤੇ ਪੰਪ ਅਲਗ ਰੱਖਣ ਦਾ ਪ੍ਰਬੰਧ ਕੀਤਾ ਜਾਵੇ।