ਰੋਪੜ: ਜ਼ਿਲ੍ਹੇ ਦੇ ਨਗਰ ਕੌਂਸਲ ਵੱਲੋਂ ਵਿਕਾਸ ਕਾਰਜਾਂ ਵਿੱਚ ਕੀਤੀਆਂ ਗਈਆਂ ਧਾਂਦਲੀਆਂ ਨੂੰ ਲੈ ਕੇ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਰੂਪਨਗਰ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸ਼ਿਕਾਇਤ ਸਥਾਨਕ ਕੌਂਸਲਰ ਦੇ ਪਤੀ ਵੱਲੋਂ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਦਿੱਤੀ ਗਈ ਸੀ।
ਰੂਪਨਗਰ ਦੇ ਸਥਾਨਕ ਮਹਿਲਾ ਕੌਂਸਲਰ ਦੇ ਪਤੀ ਵੱਲੋਂ ਸਾਲ 2017 ਵਿੱਚ ਨਗਰ ਕੌਂਸਲ ਰੂਪਨਗਰ ਤੋਂ ਆਰਟੀਆਈ ਪਾ ਕੇ ਜਾਣਕਾਰੀ ਮੰਗੀ ਗਈ ਸੀ ਕਿ ਨਗਰ ਕੌਂਸਲ ਨੂੰ ਵਿਕਾਸ ਕਾਰਜਾਂ ਲਈ ਕਿੰਨੀ ਗ੍ਰਾਂਟ ਆਈ ਹੈ ਅਤੇ ਉਹ ਪੈਸਾ ਕਿਹੜੇ-ਕਿਹੜੇ ਵਿਕਾਸ ਕਾਰਜਾਂ 'ਤੇ ਖਰਚਿਆ ਗਿਆ ਹੈ। ਨਗਰ ਕੌਂਸਲ ਵੱਲੋਂ ਇਹ ਜਾਣਕਾਰੀ ਸਹੀ ਨਾ ਮਿਲਣ ਤੋਂ ਬਾਅਦ ਕੌਂਸਲਰ ਦੇ ਪਤੀ ਵੱਲੋਂ ਇਹ ਸ਼ਿਕਾਇਤ ਪੰਜਾਬ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਕਰ ਦਿੱਤੀ ਗਈ।