ਰਿਸ਼ਵਤ ਲੈਂਦਾ ਕਲਰਕ ਚੜ੍ਹਿਆ ਵਿਜੀਲੈਂਸ ਦੇ ਹੱਥੇ - punjab news
ਨਗਰ ਸੁਧਾਰ ਟਰੱਸਟ ਰੁਪਨਗਰ ਦੇ ਕਲਰਕ ਪ੍ਰਵੀਨ ਕੁਮਾਰ ਨੂੰ ਵਿਜ਼ੀਲੈਂਸ ਮੁਹਾਲੀ ਦੀ ਟੀਮ ਨੇ 7500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ। ਸ਼ਿਕਾਇਤ ਕਰਤਾ ਮੁਤਾਬਿਕ ਉਸਨੇ ਗਿਆਣੀ ਜ਼ੈਲ ਸਿੰਘ ਨਗਰ ਵਿੱਖੇ ਇੱਕ ਫਲੈਟ ਵੇਚਣਾ ਸੀ| ਜਿਸਦੀ ਰਜ਼ਿਸਟਰੀ ਕਰਵਾਉਣ ਲਈ ਉਸਤੋਂ 15000 ਰੁਪਏ ਦੀ ਮੰਗ ਕੀਤੀ ਗਈ। ਪੀੜਿਤ ਵੱਲੋਂ ਅੱਧੇ 7500 ਰੁਪਏ ਦੇਣ ਮੌਕੇ ਵਿਜ਼ੀਲੈਂਸ ਨੇ ਆਰੋਪੀ ਕਲਰਕ ਨੂੰ ਰੰਗੇ ਹੱਥੀ ਕਾਬੂ ਕਰ ਲਿਆ।
ਰੂਪਨਗਰ: ਮੁਹਾਲੀ ਦੀ ਵਿਜੀਲੈਂਸ ਨੇ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਕਲਰਕ ਪ੍ਰਵੀਨ ਕੁਮਾਰ ਨੂੰ 7500 ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੇ ਖ਼ਿਲਾਫ਼ ਥਾਣਾ ਵਿਜ਼ੀਲੈਂਸ ਬਿਊਰੋ ਮੁਹਾਲੀ ਵਿੱਖੇ ਮਾਮਲਾ ਦਰਜ ਕੀਤਾ ਗਿਆ| ਡੀ.ਐੱਸ.ਪੀ. ਵਿਜ਼ੀਲੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਕਰਤਾ ਰਾਮ ਮੂਰਤੀ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਉਸ ਨੇ ਗਿਆਣੀ ਜ਼ੈਲ ਸਿੰਘ ਨਗਰ ਵਿੱਖੇ ਇੱਕ ਫਲੈਟ ਵੇਚਣਾ ਹੈ| ਫਲੈਟ ਨੂੰ ਅੱਗੇ ਵੇਚਣ ਲਈ ਇਸ ਦੀ ਰਜਿਸਟਰੀ ਉਸ ਦੀ ਪਤਨੀ ਸੰਤੋਸ਼ ਕੁਮਾਰੀ ਦੇ ਨਾਂਅ ਹੋਣੀ ਜ਼ਰੂਰੀ ਹੈ|
ਇਸ ਸਬੰਧੀ ਰਾਮ ਮੂਰਤੀ ਨੇ ਨਗਰ ਸੁਧਾਰ ਟਰੱਸਟ ਰੂਪਨਗਰ ਵਿੱਖੇ ਫਰਵਰੀ 2019 ਨੂੰ ਰਜਿਸਟਰੀ ਲਈ ਅਰਜ਼ੀ ਦਿੱਤੀ ਸੀ| ਜਿਸ ਤੋਂ ਬਾਅਦ ਫਲੈਟ ਦੀ ਰਜਿਸਟਰੀ ਸਬੰਧੀ ਫਾਈਲ ਜੇ. ਈ. ਸਤੀਸ਼ ਕੁਮਾਰ ਨੂੰ ਮਾਰਕ ਕੀਤੀ ਗਈ ਅਤੇ ਜੇ. ਈ. ਨੇ ਕਲਰਕ ਪ੍ਰਵੀਨ ਕੁਮਾਰ ਦੇ ਨਾਲ ਸਲਾਹ ਕਰ ਕੇ ਰਾਮ ਮੂਰਤੀ ਤੋਂ 15 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ|
ਰਾਮ ਮੂਰਤੀ ਨੇ 7500 ਰੁਪਏ ਉਸੇ ਦਿਨ ਦੇ ਦਿੱਤੇ ਸੀ ਬਕਾਇਆ 7500 ਰੁਪਏ ਰਿਸ਼ਵਤ ਦੀ ਰਾਸ਼ੀ 3 ਮਈ ਨੂੰ ਦੇਣੀ ਸੀ| ਜਿਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਵਿੱਖੇ ਕਲਰਕ ਪ੍ਰਵੀਨ ਕੁਮਾਰ ਨੂੰ 7500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ। ਜਦਕਿ ਜੇ. ਈ. ਸਤੀਸ਼ ਕੁਮਾਰ ਮੌਕੇ 'ਤੇ ਨਾ ਹੋਣ ਦੇ ਚੱਲਦਿਆ ਉਸ ਦੀ ਭਾਲ ਕੀਤੀ ਜਾ ਰਹੀ ਹੈ |