ਪੰਜਾਬ

punjab

ETV Bharat / state

ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਰੂਪਨਗਰ ਵਾਸੀਆਂ ਨੂੰ ਵੰਡੇ ਸਮਾਰਟ ਰਾਸ਼ਨ ਕਾਰਡ

ਅੱਜ ਪੂਰੇ ਪੰਜਾਬ ਸੂਬੇ ਵਿੱਚ ਲਾਭਪਤਾਰੀਆਂ ਨੂੰ ਸਮਾਰਟ ਕਾਰਡ ਵੰਡੇ ਜਾ ਰਹੇ ਹਨ। ਰੂਪਨਗਰ ਸ਼ਹਿਰ ਵਿੱਚ ਵੀ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਨੇ ਲਾਭਪਤਾਰੀਆਂ ਨੂੰ ਸਮਾਰਟ ਕਾਰਡ ਵੰਡੇ।

ਫ਼ੋਟੋ
ਫ਼ੋਟੋ

By

Published : Sep 12, 2020, 3:41 PM IST

ਰੂਪਨਗਰ: ਅਕਾਲੀ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਜੋ ਨੀਲੇ ਕਾਰਡ ਬਣਾਏ ਸੀ ਉਨ੍ਹਾਂ ਕਾਰਡਾਂ ਨੂੰ ਮੌਜੂਦ ਸਰਕਾਰ ਨੇ ਸਮਾਰਟ ਰਾਸ਼ਨ ਕਾਰਡ ਵਿੱਚ ਤਬਦੀਲ ਕਰ ਦਿੱਤਾ ਹੈ। ਅੱਜ ਪੂਰੇ ਪੰਜਾਬ ਸੂਬੇ ਵਿੱਚ ਲਾਭਪਤਾਰੀਆਂ ਨੂੰ ਸਮਾਰਟ ਕਾਰਡ ਵੰਡੇ ਜਾ ਰਹੇ ਹਨ। ਰੂਪਨਗਰ ਸ਼ਹਿਰ ਵਿੱਚ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਨੇ ਲਾਭਪਤਾਰੀਆਂ ਨੂੰ ਸਮਾਰਟ ਕਾਰਡ ਵੰਡੇ। ਇਸ ਮੌਕੇ ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਸਤਵੀਰ ਸਿੰਘ ਤੇ ਡੀ.ਸੀ ਸੋਨਾਲੀ ਗਿਰੀ ਨੇ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ।

ਵੀਡੀਓ

ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀ ਸਤਵੀਰ ਸਿੰਘ ਨੇ ਕਿਹਾ ਕਿ ਪਹਿਲਾਂ ਗਰੀਬ ਤੇ ਲੋੜਵੰਦਾਂ ਨੂੰ ਸਰਕਾਰੀ ਰਾਸ਼ਨ ਮੁਹੱਈਆਂ ਕਰਵਾਉਣ ਲਈ ਨੀਲੇ ਕਾਰਡ ਬਣਾਏ ਗਏ ਸੀ ਹੁਣ ਸਰਕਾਰ ਨੇ ਨੀਲੇ ਕਾਰਡ ਨੂੰ ਦੋ ਕੈਟੇਗਰੀ ਵਿੱਚ ਵੰਡ ਦਿੱਤਾ ਹੈ। ਇੱਕ phh ਤੇ ਦੂਜਾ ay। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਨੀਲੇ ਕਾਰਡ ਨੂੰ ਹੀ ਸਮਾਰਟ ਕਾਰਡ ਵਿੱਚ ਤਬਦੀਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਦੇ 94 ਹਜ਼ਾਰ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਸਮਾਰਟ ਕਾਰਡ ਬਣਾਉਣ ਦੀ ਰਸਮੀ ਪਹਿਲਾਂ ਵਾਂਗ ਹੀ ਹੈ ਜਿਸ ਵਿਅਕਤੀ ਦੀ ਆਮਦਨ 60 ਹਜ਼ਾਰ ਤੋਂ ਘੱਟ ਹੈ ਉਹ ਸਰਕਾਰੀ ਰਾਸ਼ਨ ਲਈ ਆਪਣਾ ਸਮਰਾਟ ਕਾਰਡ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਰਟ ਕਾਰਡ ਨਾਲ ਲਾਭਪਾਤਰੀ ਕਿਸੇ ਵੀ ਡੀਪੂ ਤੋਂ ਕਣਕ ਲੈ ਸਕਦਾ ਹੈ। ਇਸ ਦਾ ਲਾਭਪਾਤਰੀਆਂ ਨੂੰ ਕਾਫੀ ਫਾਇਦਾ ਮਿਲੇਗਾ।

ਲਾਭਪਾਤਰੀ ਨੇ ਕਿਹਾ ਕਿ ਸਮਾਰਟ ਕਾਰਡ ਨਾਲ ਉਨ੍ਹਾਂ ਨੂੰ ਕਾਫੀ ਸਹੂਲਤ ਮਿਲੀ ਹੈ। ਇਸ ਲਈ ਉਨ੍ਹਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ;ਆੜ੍ਹਤੀਆਂ ਨੇ ਪ੍ਰਸ਼ਾਸਨ 'ਤੇ ਲਗਾਏ ਧੱਕੇਸ਼ਾਹੀ ਦੇ ਕਥਿਤ ਦੋਸ਼

ABOUT THE AUTHOR

...view details