ਰੋਪੜ: ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਤੋਂ ਇੱਕ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਪਿੰਡ ਆਜ਼ਮਪੁਰ ਦੇ ਬਾਈਪਾਸ 'ਤੇ ਵਾਪਰੇ ਇੱਕ ਹਾਦਸੇ ਦਾ ਹੈ, ਜਿਸ ਵਿੱਚ ਇੱਕ ਵਿਅਕਤੀ ਸੜਕ 'ਤੇ ਡਿੱਗ ਪਿਆ ਅਤੇ ਉਸ ਦੀ ਲਾਸ਼ ਉਪਰੋਂ ਵਾਹਲ ਲੰਘਦੇ ਰਹੇ।
ਸੜਕ 'ਤੇ ਡਿੱਗੇ ਵਿਅਕਤੀ ਉਪਰੋਂ ਲੰਘਦੇ ਰਹੇ ਵਾਹਨ, ਕਹੀ ਨਾਲ ਇਕੱਠੀ ਕੀਤੀ ਲਾਸ਼ - rupnagar accident news
ਨੂਰਪੁਰ ਬੇਦੀ ਇਲਾਕੇ ਵਿੱਚ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦੀ ਲਾਸ਼ ਉਪਰੋਂ ਵਾਹਨ ਲੰਘਦੇ ਰਹੇ। ਜਿਸ ਮਗਰੋਂ ਉਸ ਦੀ ਲਾਸ਼ ਨੂੰ ਕਹੀ ਨਾਲ ਇਕੱਠਾ ਕੀਤਾ ਗਿਆ।
ਸੜਕ 'ਤੇ ਡਿੱਗੇ ਵਿਅਕਤੀ ਉਪਰੋਂ ਲੰਘਦੇ ਰਹੇ ਵਾਹਨ
ਭਾਰੀ ਵਾਹਨ ਲੰਘਣ ਕਾਰਨ ਉਸ ਦੀ ਲਾਸ਼ ਦੇ ਚਿੱਥੜੇ ਹੋ ਗਏ ਅਤੇ ਉਸ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਗਈ। ਲਾਸ਼ ਇਸ ਤਰ੍ਹਾਂ ਨੁਕਸਾਨੀ ਗਈ ਕਿ ਉਸ ਨੂੰ ਕਹੀ ਨਾਲ ਇਕੱਠਾ ਕਰਨਾ ਪਿਆ। ਸੂਚਨਾ ਮਿਲਣ ਮਗਰੋਂ ਪੁਲਿਸ ਘਟਨਾ ਸਥਾਨ 'ਤੇ ਪੁੱਜੀ ਅਤੇ ਲਾਸ਼ ਨੰ ਇਕੱਠਾ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।