ਪੰਜਾਬ

punjab

ETV Bharat / state

ਦਸ਼ਮੇਸ਼ ਅਕਾਦਮੀ ਦੇ ਡਾਇਰੈਕਟਰ ਸਣੇ 35 ਸਟਾਫ ਮੈਂਬਰਾਂ ਨੇ ਲਗਵਾਈ ਵੈਕਸੀਨ - ਸ੍ਰੀ ਅਨੰਦਪੁਰ ਸਾਹਿਬ ਦੀ ਮਸ਼ਹੂਰ ਦਸ਼ਮੇਸ਼ ਅਕਾਦਮੀ

ਸ੍ਰੀ ਅਨੰਦਪੁਰ ਸਾਹਿਬ ਦੀ ਮਸ਼ਹੂਰ ਦਸ਼ਮੇਸ਼ ਅਕਾਦਮੀ ਦੇ ਡਾਇਰੈਕਟਰ ਸਣੇ 35 ਸਟਾਫ ਮੈਂਬਰਾਂ ਨੇ ਕੋਰੋਨਾ ਵੈਕਸੀਨ ਲਗਵਾਈ। ਡਾਇਰੈਕਟਰ, 35 ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਕੋਰੋਨਾ ਟੀਕਾ ਲਗਾਇਆ ਹੈ ਅਤੇ ਉਨ੍ਹਾਂ  ਬਾਕੀ ਲੋਕਾਂ ਨੂੰ ਵੀ ਅੱਗੇ ਆ ਕੇ ਕੋਰੋਨਾ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ।

ਦਸ਼ਮੇਸ਼ ਅਕਾਦਮੀ ਦੇ ਡਾਇਰੈਕਟਰ ਸਣੇ 35 ਸਟਾਫ ਮੈਂਬਰਾਂ ਨੇ ਲਗਵਾਈ ਵੈਕਸੀਨ
ਦਸ਼ਮੇਸ਼ ਅਕਾਦਮੀ ਦੇ ਡਾਇਰੈਕਟਰ ਸਣੇ 35 ਸਟਾਫ ਮੈਂਬਰਾਂ ਨੇ ਲਗਵਾਈ ਵੈਕਸੀਨ

By

Published : Apr 4, 2021, 7:05 PM IST

ਸ੍ਰੀ ਅਨੰਦਪੁਰ ਸਾਹਿਬ: ਸੂਬੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਮੁੜ ਤੋਂ ਦਿਖ ਰਿਹਾ ਹੈ ਜਿਸ ਕਾਰਨ ਲਗਾਤਾਰ ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਦੂਜੇ ਪਾਸੇ ਕੋਰੋਨਾ ਵੈਕਸੀਨ ਵੀ ਲੋਕਾਂ ਨੂੰ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਮਸ਼ਹੂਰ ਦਸ਼ਮੇਸ਼ ਅਕਾਦਮੀ ਦੇ ਡਾਇਰੈਕਟਰ ਸਣੇ 35 ਸਟਾਫ ਮੈਂਬਰਾਂ ਨੇ ਕੋਰੋਨਾ ਵੈਕਸੀਨ ਲਗਵਾਈ।

ਦਸ਼ਮੇਸ਼ ਅਕਾਦਮੀ ਚ ਵੈਕਸੀਨੇਸ਼ਨ

ਮਸ਼ਹੂਰ ਦਸ਼ਮੇਸ਼ ਅਕਾਦਮੀ 162 ਏਕੜ ਵਿੱਚ ਫੈਲੀ ਹੋਈ ਹੈ। ਇਸਦੇ ਚੇਅਰਮੈਨ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਨ। ਦਸ਼ਮੇਸ਼ ਅਕਾਦਮੀ ਵਿੱਚ ਕੰਮ ਕਰ ਰਹੇ ਇਸਦੇ ਡਾਇਰੈਕਟਰ, 35 ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਕੋਰੋਨਾ ਟੀਕਾ ਲਗਾਇਆ ਹੈ ਅਤੇ ਉਨ੍ਹਾਂ ਬਾਕੀ ਲੋਕਾਂ ਨੂੰ ਵੀ ਅੱਗੇ ਆ ਕੇ ਕੋਰੋਨਾ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ।

ਇਹ ਵੀ ਪੜੋ: ਕੋਰੋਨਾ ਕਾਲ ਦੌਰਾਨ ਹੋ ਰਹੀਆਂ ਸਿਆਸੀ ਰੈਲੀਆਂ ’ਤੇ ਉੱਠੇ ਸਵਾਲ, ਜ਼ਿੰਮੇਵਾਰ ਕੌਣ ?

ਕਾਬਿਲੇਗੌਰ ਹੈ ਕਿ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਲਗਾਇਆ ਗਿਆ ਹੈ ਇਹ ਨਾਇਟ ਕਰਫਿਊ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਲੱਗਦਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੈਕਸੀਨ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਅਪਫਾਹ ’ਚ ਨਾ ਆਉਣ ਅਤੇ ਬਿਨਾਂ ਕਿਸੇ ਡਰ ਤੋਂ ਵੈਕਸੀਨ ਲਗਵਾਉਣ।

ABOUT THE AUTHOR

...view details