ਪੰਜਾਬ

punjab

ETV Bharat / state

ਮੁਖਤਾਰ ਅੰਸਾਰੀ ਨੂੰ ਲੈਣ ਲਈ ਰੂਪਨਗਰ ਪਹੁੰਚੀ ਯੂਪੀ ਪੁਲਿਸ - Mukhtar Ansari update

ਯੂਪੀ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਯੂਪੀ ਲਿਜਾਣ ਲਈ ਬਾਂਦਾ ਪੁਲਿਸ ਰੂਪਨਗਰ ਪਹੁੰਚ ਗਈ ਹੈ।

ਫ਼ੋਟੋ
ਫ਼ੋਟੋ

By

Published : Apr 6, 2021, 7:26 AM IST

ਰੂਪਨਗਰ: ਯੂਪੀ ਦੇ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਯੂਪੀ ਲਿਜਾਣ ਲਈ ਬਾਂਦਾ ਪੁਲਿਸ ਰੂਪਨਗਰ ਪਹੁੰਚ ਗਈ ਹੈ। ਕਰੀਬ 4 ਵਜੇ ਬਾਂਦਾ ਪੁਲਿਸ ਰੂਪਨਗਰ ਪੁਲਿਸ ਲਾਈਨ ਵਿੱਚ ਪਹੁੰਚੀ ਹੈ। ਪੁਲਿਸ ਲਾਈਨ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ਉੱਤੇ ਰੋਪੜ ਜੇਲ੍ਹ ਹੈ, ਜਿੱਥੇ ਮੁਖਤਾਰ ਅੰਸਾਰੀ ਮੌਜੂਦ ਹੈ।

ਮੁਖਤਾਰ ਅੰਸਾਰੀ ਨੂੰ ਲੈਣ ਆਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਰੋਪੜ ਪੁਲਿਸ ਲਾਈਨ ਵਿੱਚ ਰੱਖਿਆ ਗਿਆ ਹੈ। ਇੱਥੇ 6 ਪੁਲਿਸ ਕਾਫਲੇ ਦੀਆਂ ਗੱਡੀਆਂ ਹਨ।

ਵੇਖੋ ਵੀਡੀਓ

ਜਦੋਂ ਪੁਲਿਸ ਨੂੰ ਮੁਖਤਾਰ ਅੰਸਾਰੀ ਨੂੰ ਲਿਜਾਣ ਦਾ ਸਮਾਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਬਤ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਇੱਥੇ ਕਿੰਨ੍ਹੇ ਜਵਾਨ ਮੁਖਤਾਰ ਅੰਸਾਰੀ ਨੂੰ ਲਿਜਾਣ ਲਈ ਆਏ ਹਨ ਤਾਂ ਉਨ੍ਹਾਂ ਨੇ ਇਹ ਕਿਹਾ ਕਿ ਇਸ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ABOUT THE AUTHOR

...view details