ਰੂਪਨਗਰ:ਪੰਜਾਬ ਦੀ ਆਮ ਆਦਮੀ ਪਾਰਟੀ ਉੱਤੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾਂਦੇ ਹਨ। ਇਸੇ ਤਹਿਤ ਹੀ ਰੂਪਨਗਰ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਸ਼ੇਖਾਵਤ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ ਅਤੇ ਪੰਜਾਬ 'ਚ ਮਾਫੀਆ ਰਾਜ ਨੂੰ ਖਤਮ ਕਰਨਾ ਭਗਵੰਤ ਮਾਨ ਦੀ ਤਰਜੀਹ ਹੋਣੀ ਚਾਹੀਦੀ ਸੀ।
ਕੇਂਦਰੀ ਮੰਤਰੀ ਦੀ CM ਭਗਵੰਤ ਮਾਨ ਨੂੰ ਨਸੀਹਤ:-ਇਸ ਦੌਰਾਨ ਹੀ ਰੂਪਨਗਰ ਦੇ ਕੈਨਾਲ ਰੈਸਟ ਹਾਊਸ 'ਚ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ ਅਤੇ ਪੰਜਾਬ 'ਚ ਮਾਫੀਆ ਰਾਜ ਨੂੰ ਖਤਮ ਕਰਨਾ ਭਗਵੰਤ ਮਾਨ ਦੀ ਤਰਜੀਹ ਹੋਣੀ ਚਾਹੀਦੀ ਸੀ। ਪਰ CM ਭਗਵੰਤ ਮਾਨ ਦਾ ਸਾਰਾ ਧਿਆਨ ਆਮ ਆਦਮੀ ਪਾਰਟੀ ਦਾ ਹੋਰ ਰਾਜਾਂ ਵਿੱਚ ਵਿਸਥਾਰ ਕਰਨ ਵੱਲ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਇਸ ਲਈ ਵੋਟ ਨਹੀਂ ਦਿੱਤੀ ਕਿਉਂਕਿ ਉਹ ਆਮ ਆਦਮੀ ਪਾਰਟੀ ਲਈ ਪ੍ਰਚਾਰਕ ਵਜੋਂ ਕੰਮ ਕਰਨਗੇ। ਉਨ੍ਹਾਂ ਨੂੰ ਪੰਜਾਬ 'ਚ ਜ਼ਮੀਨ 'ਤੇ ਬੈਠ ਕੇ ਕੰਮ ਕਰਨ ਦੀ ਲੋੜ ਹੈ।