ਪੰਜਾਬ

punjab

ਵਿਧਾਇਕ ਦਿਨੇਸ਼ ਚੱਢਾ ਵੱਲੋਂ ਮਿਊਂਸਪਲ ਕੌਂਸਲ ਰੋਪੜ ਦੀ ਅਚਨਚੇਤ ਚੈਕਿੰਗ

ਮਿਊਂਸਿਪਲ ਕੌਂਸਲ ਰੋਪੜ ਦੇ ਦਫਤਰ ਵਿੱਚ ਅੱਜ ਅਚਾਨਕ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਅਚਨਚੇਤ ਚੈਂਕਿੰਗ (Unexpected change by MLA Dinesh Chadha) ਕੀਤੀ ਗਈ। ਇਸ ਦੌਰਾਨ ਵਿਧਾਇਕ ਚੱਢਾ ਨੇ ਦਫਤਰ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਕਿਹਾ।

By

Published : Oct 27, 2022, 3:35 PM IST

Published : Oct 27, 2022, 3:35 PM IST

Unexpected checking of Municipal Council Ropar by MLA Dinesh Chadha
ਵਿਧਾਇਕ ਦਿਨੇਸ਼ ਚੱਢਾ ਵੱਲੋਂ ਮਿਊਂਸਪਲ ਕੌਂਸਲ ਰੋਪੜ ਦੀ ਅਚਨਚੇਤ ਚੈਕਿੰਗ

ਰੋਪੜ: ਜ਼ਿਲ੍ਹਾ ਰੋਪੜ ਵਿੱਚ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਰੋਪੜ ਮਿਉਂਸਿਪਲ ਕੌਂਸਲ ਦੇ ਦਫਤਰ (Ropar Municipal Council Office ) ਵਿੱਚ ਜਾਕੇ ਇਕੱਲੇ ਇਕੱਲੇ ਦਫਤਰ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਹਰ ਪ੍ਰਕਾਰ ਦੇ ਰਿਕਾਰਡ ਚੈੱਕ ਕੀਤੇ ਗਏ ।

ਵਿਧਾਇਕ ਦਿਨੇਸ਼ ਚੱਢਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ (Dinesh Chadha instructed the officials) ਲੋਕ ਹਿੱਤਾਂ ਵਿੱਚ ਕੰਮ ਕਰਨਾ ਤੁਹਾਡਾ ਸਭ ਤੋਂ ਪਹਿਲਾ ਕਦਮ ਹੈ ਅਤੇ ਲੋਕਾਂ ਦੇ ਜੋ ਕੰਮ ਅਧੂਰੇ ਕੰਮ ਪਏ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਲਈ ਖੱਜਲ ਖੁਆਰ ਨਾ ਹੋਣਾ ਪਵੇ।

ਵਿਧਾਇਕ ਦਿਨੇਸ਼ ਚੱਢਾ ਵੱਲੋਂ ਮਿਊਂਸਪਲ ਕੌਂਸਲ ਰੋਪੜ ਦੀ ਅਚਨਚੇਤ ਚੈਕਿੰਗ

ਵਿਧਾਇਕ ਚੱਢਾ ਵੱਲੋਂ ਪੁਰਾਣੇ ਰਿਕਾਰਡ ਰੂਮ ਵਿੱਚ ਜਾ ਕੇ ਚੈਕਿੰਗ ਕੀਤੀ ਗਈ ਅਤੇ ਸਾਰੇ ਅਧਿਕਾਰੀਆਂ ਨੂੰ ਦਫ਼ਤਰ ਵਿੱਚ ਸਫ਼ਾਈ (Instruction to maintain cleanliness in the office) ਦਾ ਪ੍ਰਬੰਧ ਸਹੀ ਰੱਖਣ ਦੀ ਹਦਾਇਤ ਕੀਤੀ ਉਨ੍ਹਾਂ ਵੱਲੋਂ ਇਹ ਗੱਲ ਆਖੀ ਗਈ ਕਿ ਦਫ਼ਤਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦਾ ਉੱਚਿਤ ਪ੍ਰਬੰਧ ਕੀਤਾ ਜਾਵੇਗਾ।

ਵਿਧਾਇਕ ਵੱਲੋਂ ਅਧਿਕਾਰੀਆਂ ਨੂੰ ਇਹ ਗੱਲ ਆਖੀ ਗਈ ਕੀ ਲੋਕਾਂ ਦੇ ਜਨਮ ਮੌਤ ਦੇ ਸਰਟੀਫਿਕੇਟ ਲਈ ਲੋਕਾਂ ਨੂੰ ਵਾਰ ਵਾਰ ਦਫ਼ਤਰਾਂ ਦੇ ਗੇੜੇ ਨਾ ਨਾ ਕੱਢਣੇ ਪੈਣ ਉਨ੍ਹਾਂ ਦਾ ਕੰਮ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਨੂੰ ਪਹਿਲ ਦੇ ਆਧਾਰ ਉੱਤੇ ਸੁਵਿਧਾ ਪ੍ਰਦਾਨ ਕੀਤੀ ਜਾਵੇ।

ਵਿਧਾਇਕ ਦਿਨੇਸ਼ ਚੱਢਾ ਵੱਲੋਂ ਮਿਊਂਸਪਲ ਕੌਂਸਲ ਰੋਪੜ ਦੀ ਅਚਨਚੇਤ ਚੈਕਿੰਗ

ਵਿਧਾਇਕ ਚੱਢਾ ਨੇ ਡੇਂਗੂ ਦੀ ਸਮੱਸਿਆ ਦੀ ਰੋਕਥਾਮ ਲਈ ਮਿਉਂਸਿਪਲ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਨੂੰ ਵੱਧ ਤੋਂ ਵੱਧ ਸਾਫ ਰੱਖਣ ਦੀ ਹਦਾਇਤ ਕੀਤੀ ਤਾਂ ਜੋ ਸ਼ਹਿਰ ਨੂੰ ਡੇਂਗੂ ਵਰਗੀ ਭਿਆਨਕ ਬਿਮਾਰੀ ਤੋਂ ਬਚਾਇਆ ਜਾ ਸਕੇ ।

ਇਹ ਵੀ ਪੜ੍ਹੋ:ਤੇਜ਼ ਰਫ਼ਤਾਰ ਕਾਰ ਦਰੱਖਤ ਅਤੇ ਸਕੂਲ ਦੀ ਕੰਧ ਵਿਚਕਾਰ ਫਸੀ

ABOUT THE AUTHOR

...view details