ਰੂਪਨਗਰ:ਸਿੱਖ ਸੰਗਤਾਂ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਉੱਥੇ ਇਸ ਵਾਰ ਵਿਸ਼ੇਸ਼ ਤੌਰ ‘ਤੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ (Kiratpur Sahib and Sri Anandpur Sahib) ਵਿਖੇ ਗੁਰੂ ਘਰਾਂ ਨੂੰ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ। ਜਿਸ ਦੇ ਨਾਲ ਗੁਰੂ ਨਗਰੀ ਦੀ ਫ਼ਿਜ਼ਾ ਦੇ ਵਿੱਚ ਦਿਲ ਖਿੱਚਵਾਂ ਨਜ਼ਾਰਾ ਦਿਖਾਈ ਦੇ ਰਿਹਾ ਹੈ।
ਇਸ ਮੌਕੇ ਹੀ ਸੁਲਤਾਨਵਿੰਡ ਦੇ ਦੋ ਨੌਜਵਾਨ ਵੀ ਹੋਲਾ ਮਹੱਲਾ 'ਤੇ ਆਏ ਸਨ। ਇਸ ਦੌਰਾਨ ਹੀ ਦੋ ਨਹਾਉਂਣ ਲਈ ਰਾਸਤੇ 'ਚ ਰੁਕੇ ਤੇ ਉਹ ਨਹਾਉਦੇ ਹੋਏ ਹੀ ਉਹ ਸਤਲੁਜ 'ਚ ਡੁੱਬ ਗਏ। ਨੂਰਪੁਰਬੇਦੀ ਥਾਣਾ ਖੇਤਰ ਦੀ ਚੌਕੀ ਕਲਵਾਂ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਪਿੰਡ ਸੁਲਤਾਨ ਵਿੰਡ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਪਰਮਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਦੂਜੇ ਮੋਟਰਸਾਈਕਲ 'ਤੇ ਜਸਵਿੰਦਰ ਸਿੰਘ 'ਤੇ ਕੁਲਦੀਪ ਸਿੰਘ ਸਵਾਰ ਸਨ।