ਰੂਪਨਗਰ: ਸਿਵਲ ਸਰਜਨ ਡਾ.ਐਚਐਨ ਸ਼ਰਮਾ ਵੱਲੋਂ ਸਿਵਲ ਸਰਜਨ ਦਫਤਰ ਵਿਖੇ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ਸਥਾਪਤ ਕਰਨ ਸਬੰਧੀ ਸਮੂਹ ਸੀਨੀਅਰ ਮੈਡੀਕਲ ਅਫਸਰ, ਸਬੰਧਤ ਸੰਸਥਾਵਾਂ ਦੇ 1-1 ਮੈਡੀਕਲ ਅਫਸਰ ਅਤੇ ਲੈਬ ਟੈਕਨੀਸ਼ੀਅਨ ਦੀ ਟ੍ਰੇਨਿੰਗ ਕਰਵਾਈ ਗਈ।
ਡਾ.ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਨੂੰ ਮੁਖ ਰੱਖਦੇ ਹੋਏ ਹਸਪਤਾਲਾਂ ਦੇ ਆਇਸੋਲੇਸ਼ਨ ਵਾਰਡਾਂ ਤੋਂ ਇਲਾਵਾ ਹੋਰ ਸਥਾਨਾਂ ਭਰਤਗੜ੍ਹ-1, ਭੱਦਲ ਇੰਜੀਨੀਅਰਿੰਗ ਕਾਲਜ, ਆਈਆਈਟੀ ਲੜਕਿਆਂ ਦਾ ਹੋਸਟਲ, ਚਮਕੌਰ ਸਾਹਿਬ ਨਵੋਦਿਆ ਕਾਲਜ, ਨੰਗਲ ਬੀ.ਬੀ.ਐਮ.ਬੀ.ਗੈਸਟ ਹਾਉਸ, ਨੰਗਲ ਐਨ.ਐਫ.ਐਲ.ਗੈਸਟ ਹਾਉਸ ਨੰਗਲ, ਸ੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਰਾਏ, ਮਾਤਾ ਨਾਨਕੀ ਹਸਪਤਾਲ, ਨੂਰਪੁਰ ਬੇਦੀ-ਕੁਮਾਰ ਹਸਪਤਾਲ, ਕੈਲਾਸ਼ ਹਸਪਤਾਲ, ਮੋਰਿੰਡਾ-ਚਰਨਜੀਤ ਨਰਸਿੰਗ ਕਾਲਜ, ਬਾਬਾ ਜੋਰਾਵਰ ਸਿੰਘ ਕਾਲਜ ਵਿੱਚ ਵੀ ਕੋਵਿਡ ਕੇਅਰ ਆਇਸੋਲੇਸ਼ਨ ਸੈਟਰ ਸਥਾਪਿਤ ਕੀਤੇ ਜਾਣੇ ਹਨ।