ਪੰਜਾਬ

punjab

ETV Bharat / state

ਸ਼ਹਿਰ ਵਿੱਚ ਰੇਹੜੀਆਂ ਵਾਲਿਆਂ ਦਾ ਕਬਜ਼ਾ, ਲੋਕ ਪਰੇਸ਼ਾਨ - traffic problem in rupnagar

ਰੂਪਨਗਰ ਦੇ ਐੱਸਪੀ ਅੰਕੁਰ ਗੁਪਤਾ ਨੇ ਕਿਹਾ ਹੈ ਕਿ ਰੇਹੜੀ ਵਾਲਿਆਂ ਨੂੰ ਹਟਾਉਣ ਲਈ ਸਿਟੀ ਪੁਲਿਸ ਅਧਿਕਾਰੀਆਂ ਅਤੇ ਟ੍ਰੈਫਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹੋਏ ਹਨ ਜੇ ਇਹ ਫਿਰ ਵੀ ਨਹੀਂ ਹਟਣਗੇ ਤਾਂ ਅਸੀਂ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰੂਪਨਗਰ
ਰੂਪਨਗਰ

By

Published : Jul 27, 2020, 4:47 PM IST

ਰੂਪਨਗਰ: ਸ਼ਹਿਰ ਦੀਆਂ ਸੜਕਾਂ 'ਤੇ ਸਾਰੇ ਪਾਸੇ ਰੇਹੜੀਆਂ ਵਾਲਿਆਂ ਨੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਆਵਾਜਾਈ 'ਚ ਕਾਫੀ ਵਿਘਨ ਪੈ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਨੂੰ ਹਟਾਉਣ ਦੀ ਬਜਾਏ ਕੇਵਲ ਚਿਤਾਵਨੀਆਂ ਹੀ ਦੇ ਰਿਹਾ ਹੈ।

ਸ਼ਹਿਰ ਵਿੱਚ ਰੇਹੜੀਆਂ ਵਾਲਿਆਂ ਦਾ ਕਬਜ਼ਾ

ਦੇਸ਼ ਅਤੇ ਦੁਨੀਆ ਦੇ ਵਿੱਚ ਇਸ ਵਕਤ ਕੋਰੋਨਾ ਦੀ ਮਹਾਂਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਵਿੱਚ ਮਹਾਂਮਾਰੀ 'ਤੇ ਕਾਬੂ ਪਾਉਣ ਵਾਸਤੇ ਕਈ ਸਖ਼ਤ ਕਦਮ ਚੁੱਕੇ ਗਏ ਹਨ ਪਰ ਰੂਪਨਗਰ ਦੇ ਵਿੱਚ ਫਲ ਫਰੂਟ ਵੇਚਣ ਵਾਲੀਆਂ ਰੇਹੜੀਆਂ ਆਮ ਸੜਕਾਂ 'ਤੇ ਦਿਖਾਈ ਦੇ ਰਹੀਆਂ ਹਨ। ਆਮ ਜਨਤਾ ਵੀ ਇਨ੍ਹਾਂ ਸੜਕਾਂ 'ਤੇ ਹੀ ਫਲ ਸਬਜ਼ੀ ਖਰੀਦਦੇ ਨਜ਼ਰ ਆਉਂਦੇ ਹਨ, ਇਨ੍ਹਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਪ੍ਰਸ਼ਾਸਨ ਇਨ੍ਹਾਂ ਤੋਂ ਪੂਰੀ ਤਰ੍ਹਾਂ ਬੇਖ਼ਬਰ ਹੈ।

ਇਸ ਮਾਮਲੇ ਨੂੰ ਲੈ ਕੇ ਰੂਪਨਗਰ ਦੇ ਐੱਸਪੀ ਅੰਕੁਰ ਗੁਪਤਾ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਸਿਟੀ ਪੁਲਿਸ ਅਧਿਕਾਰੀਆਂ ਅਤੇ ਟ੍ਰੈਫਿਕ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹੋਏ ਹਨ ਜੇ ਇਹ ਫਿਰ ਵੀ ਨਹੀਂ ਹਟਣਗੇ ਤਾਂ ਅਸੀਂ ਇਨ੍ਹਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰ ਮਾਮਲੇ ਵੀ ਦਰਜ ਕਰਾਂਗੇ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਸਬਜ਼ੀ ਅਤੇ ਫਰੂਟ ਦੀਆਂ ਰੇਹੜੀਆਂ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਕੇਵਲ ਚਿਤਾਵਨੀ ਹੀ ਦੇ ਰਿਹਾ ਹੈ ਪਰ ਇਨ੍ਹਾਂ ਨੂੰ ਸ਼ਹਿਰ ਦੇ ਪ੍ਰਮੁੱਖ ਸੜਕਾਂ ਤੋਂ ਇਨ੍ਹਾਂ ਦੇ ਨਾਜਾਇਜ਼ ਕਬਜ਼ੇ ਕਦੋਂ ਹਟਾਏਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ABOUT THE AUTHOR

...view details