ਸ੍ਰੀ ਕੀਰਤਪੁਰ ਸਾਹਿਬ: ਮਨਾਲੀ ਤੋਂ ਵਾਪਿਸ ਪਰਤ ਰਹੀ ਟੂਰਿਸਟ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਚੰਡੀਗੜ੍ਹ ਮਨਾਲੀ ਮੁੱਖ ਮਾਰਗ ’ਤੇ ਗੋਰਾਮੌੜਾ ਵਿਖੇ ਬੱਸ ਪਲਟੀ ਹੈ। ਮੁੰਬਈ ਦੇ ਵਿਦਿਆਰਥੀ ਮਨਾਲੀ ਤੋਂ ਅੰਮ੍ਰਿਤਸਰ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਕਈ ਵਿਦਿਆਰਥੀਆਂ ਦੇ ਸੱਟਾਂ ਲੱਗੀਆਂ ਹਨ। ਇੰਨ੍ਹਾਂ ਜ਼ਖ਼ਮੀਆਂ ਵਿੱਚ ਕਈ ਵਿਦਿਆਰਥੀ ਗੰਭੀਰ ਹਾਲਤ ਵਿੱਚ ਹਨ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਬੱਸ ਪਲਟਣ ਤੋਂ ਬਾਅਦ ਘਟਨਾ ਸਥਾਨ ਉੱਪਰ ਪੁਲਿਸ ਪਹੁੰਚੀ। ਪੁਲਿਸ ਵੱਲੋਂ ਵਿਦਿਆਰਥੀਆਂ ਦੇ ਬਚਾਅ ਕਾਰਜ ਦੇ ਚੱਲਦੇ ਰਸਤਾ ਬੰਦ ਕਰ ਦਿੱਤਾ ਗਿਆ ਸੀ। ਇਸ ਰਸਤਾ ਕੀਤੇ ਜਾਣ ਦੇ ਚੱਲਦੇ ਹੀ ਇੱਕ ਹੋਰ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖਾਈ ਉੱਤੇ ਲਟਕ ਗਈ।