ਰੂਪਨਗਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂਪੁਰਬ ਤੇ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਸ਼ੁੱਕਰਵਾਰ 9 ਅਗਸਤ ਨੂੰ ਰੂਪਨਗਰ ਪੂਜੇਗਾ। ਇਸ ਨਗਰ ਕੀਰਤਨ ਦੀਆਂ ਸਾਰੀਆਂ ਤਿਆਰੀਆਂ ਸੰਗਤਾਂ ਵੱਲੋਂ ਪੁਰੀਆਂ ਕਰ ਲਈਆਂ ਗਈਆਂ ਹਨ। ਨਗਰ ਕੀਰਤਨ ਦੇ ਸਬੰਧ ਵਿੱਚ ਸ਼ਹਿਰ ਦੇ ਬੇਲਾ ਚੋਕ ਵਿਖੇ ਕੀਰਤਨ ਨੂੰ ਰੋਕਣ ਦੀ ਤਿਆਰੀ ਕੀਤੀ ਗਈ ਹੈ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਚੱਲ ਕੇ ਅੰਮ੍ਰਿਤਸਰ, ਬਾਟਾਲਾ, ਗੁਰਦਾਸਪੂਰ, ਪਠਾਨਕੋਟ ਤੋਂ ਹੋ ਕੇ ਸ਼ੁੱਕਰਵਾਰ ਨੂੰ ਹਲਕਾ ਰੂਪਨਗਰ ਵਿਖੇ ਪਹੁੰਚੇਗਾ। ਇਸ ਕੌਮਾਂਤਰੀ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਸ਼ਹਿਰ ਦੀ ਸਜਾਵਟ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਕੌਮਾਂਤਰੀ ਨਗਰ ਕੀਰਤਨ 9 ਅਗਸਤ ਨੂੰ ਰੂਪਨਗਰ ਪੁੱਜੇਗਾ - punjabi news
ਪਾਕਿਸਤਾਨ ਤੋ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਸ਼ੁੱਕਰਵਾਰ ਨੂੰ ਰੂਪਨਗਰ ਪੂਜੇਗਾ। 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਚੱਲ ਕੇ ਅੰਮ੍ਰਿਤਸਰ, ਬਾਟਾਲਾ, ਗੁਰਦਾਸਪੂਰ, ਪਠਾਨਕੋਟ ਤੋਂ ਹੋ ਕੇ ਸ਼ੁੱਕਰਵਾਰ ਨੂੰ ਹਲਕਾ ਰੂਪਨਗਰ ਵਿਖੇ ਪਹੁੰਚੇਗਾ।
ਫ਼ੋਟੋ
ਇਨ੍ਹਾਂ ਪ੍ਰੋਗਰਾਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।
- ਸਵੇਰੇ 7 ਵਜੇ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਰਵਾਨਗੀ ਹੋਵੇਗੀ।
- ਸਵੇਰੇ 8 ਵਜੇ ਝੱਜ ਚੌਕ
- ਸਵੇਰੇ 9 ਵਜੇ ਨੂਰਪੁਰ ਬੇਦੀ
- ਸਵੇਰੇ 10 ਵਜੇ ਬੈਂਸਾਂ
- ਸਵੇਰੇ 10.30 ਵਜੇ ਬਜਰੂੜ
- ਸਵੇਰੇ 11 ਵਜੇ ਅਬਿਆਣਾ
- ਸਵੇਰੇ 11.30 ਵਜੇ ਟਿੱਬਾ ਟੱਪਰੀਆਂ
- ਦੁਪਹਿਰ 1 ਵਜੇ ਵਾਟਰ ਲਿਲੀ ਹੋਟਲ
- ਦੁਪਹਿਰ 1.30 ਵਜੇ ਬੇਲਾ ਚੌਂਕ ਰੋਪੜ
- ਦੁਪਹਿਰ 2 ਵਜੇ ਰੋਪੜ ਬਾਈਪਾਸ ਡਾ਼ ਸੁਰਜੀਤ ਸਿੰਘ ਦੇ ਹਸਪਤਾਲ ਕੌਲ ਪੁਜੇਗਾ।