ਰੂਪਨਗਰ: ਕਰਫਿਊ ਦੇ ਚੱਲਦੇ 15 ਅਪ੍ਰੈਲ ਤੋਂ ਪੂਰੇ ਸੂਬੇ 'ਚ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ਾਸ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਦਾ ਰੂਪਨਗਰ ਦੀ ਦਾਣਾ ਮੰਡੀ 'ਚ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਕਣਕ ਦੀ ਖਰੀਦ ਲਈ ਰੂਪਨਗਰ ਦੀ ਦਾਣਾ ਮੰਡੀ ਦੇ 34 ਆੜ੍ਹਤੀਆਂ ਨੂੰ ਪ੍ਰਸ਼ਾਸਨ ਵੱਲੋਂ ਕਰਫਿਊ ਪਾਸ / ਟੋਕਨ ਜਾਰੀ ਕੀਤੇ ਗਏ ਹਨ। ਇਹ ਟੋਕਨ ਆੜ੍ਹਤੀ ਕਿਸਾਨਾਂ ਨੂੰ ਮੰਡੀ ਦੇ ਵਿੱਚ ਕਣਕ ਲਿਆਉਣ ਲਈ ਦੇਣਗੇ। ਕਿਸਾਨ ਇਸ ਟੋਕਨ ਰਾਹੀਂ ਰੂਪਨਗਰ ਦੀ ਦਾਣਾ ਮੰਡੀ ਦੇ ਵਿੱਚ ਇੱਕ ਟਰਾਲੀ ਕਣਕ ਦੀ ਲਿਆ ਸਕੇਗਾ। ਇੱਕ ਟੋਕਣ ਇੱਕੋ ਸਮੇਂ ਦੇ ਵਿੱਚ ਸਿਰਫ਼ ਇੱਕ ਹੀ ਕਿਸਾਨ ਨੂੰ ਦਿੱਤਾ ਜਾਵੇਗਾ ਤੇ ਇਸ ਟੋਕਨ ਦੀ ਮਿਆਦ ਸਿਰਫ਼ 24 ਘੰਟੇ ਦੀ ਹੋਵੇਗੀ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜੋ ਕਣਕ ਰੋਜ਼ਾਨਾ ਮੰਡੀ ਦੇ ਵਿੱਚ ਆਏਗੀ ਉਸੇ ਦਿਨ ਉਸ ਦੀ ਖ਼ਰੀਦ ਕਰਕੇ ਉਸ ਦੀ ਨਾਲੋਂ ਲਿਫਟਿੰਗ ਕੀਤੀ ਜਾਵੇਗੀ।