ਪੰਜਾਬ

punjab

ETV Bharat / state

corona news:ਰੂਪਨਗਰ ਜ਼ਿਲ੍ਹੇ ਚ ਖੁੱਲ੍ਹੇ ਤਿੰਨ ਆਕਸੀਜਨ ਬੈਂਕ - ਇਲਾਜ

ਸੂਬੇ ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਇਸਦੇ ਚੱਲਦੇ ਮਰੀਜ਼ਾਂ ਇਲਾਜ ਨੂੰ ਲੈਕੇ ਆਕਸੀਜਨ ਦੀ ਘਾਟ ਵੀ ਪਾਈ ਜਾ ਰਹੀ ਹੈ ਇਸਦੇ ਚੱਲਦੇ ਹੀ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਲੋਂ ਆਪਣੇ ਪੱਧਰ ਤੇ ਵੀ ਆਕਸੀਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ।

ਰੂਪਨਗਰ ਜ਼ਿਲ੍ਹੇ ਚ ਖੁੱਲ੍ਹੇ ਤਿੰਨ ਆਕਸੀਜਨ ਬੈਂਕ
corona news:ਰੂਪਨਗਰ ਜ਼ਿਲ੍ਹੇ ਚ ਖੁੱਲ੍ਹੇ ਤਿੰਨ ਆਕਸੀਜਨ ਬੈਂਕ

By

Published : Jun 1, 2021, 11:06 PM IST

ਰੂਪਨਗਰ:ਜ਼ਿਲ੍ਹੇ ‘ਚ ਤਿੰਨ ਆਕਸੀਜਨ ਬੈਂਕ ਖੋਲ੍ਹੇ ਗਏ ਹਨ ਜਿਸ ਦੀ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਨੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜੋ ਮਰੀਜ਼ ਕੋਰੋਨਾ ਤੋਂ ਠੀਕ ਹੋ ਗਏ ਹਨ ਪਰ ਉਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੈ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਕਸੀਜਨ ਲੈਣ ਦੀ ਹਦਾਇਤ ਦਿੱਤੀ ਗਈ ਹੈ ਤੇ ਉਨ੍ਹਾਂ ਵਾਸਤੇ ਇਹ ਆਕਸੀਜਨ ਬੈਂਕ ਬਣਾਏ ਗਏ ਹਨ।

corona news:ਰੂਪਨਗਰ ਜ਼ਿਲ੍ਹੇ ਚ ਖੁੱਲ੍ਹੇ ਤਿੰਨ ਆਕਸੀਜਨ ਬੈਂਕ

ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਜਿਨ੍ਹਾਂ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਆਕਸੀਜਨ ਹੋਰ ਲੈਣ ਲਈ ਹਦਾਇਤ ਦਿੱਤੀ ਜਾਵੇਗੀ ਉਨ੍ਹਾਂ ਵਾਸਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਤਿੰਨ ਆਕਸੀਜਨ ਬੈਂਕ ਬਣਾਏ ਗਏ ਹਨ ਜਿਸ ਅਨੁਸਾਰ ਉਕਤ ਮਰੀਜ਼ ਪੰਜ ਹਜ਼ਾਰ ਰੁਪਏ ਦੀ ਸਕਿਉਰਿਟੀ ਜਮ੍ਹਾਂ ਕਰਾ ਕੇ ਆਕਸੀਜਨ ਕੰਸੇਨਟ੍ਰੇਟਰ ਯੂਨਿਟ ਪ੍ਰਾਪਤ ਕਰ ਸਕਦਾ ਹੈ ਅਤੇ ਇਹ ਉਸ ਨੂੰ ਅਠਾਈ ਦਿਨਾਂ ਵਾਸਤੇ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ 28 ਦਿਨਾਂ ਬਾਅਦ ਉਹ ਆਪਣਾ ਆਕਸੀਜਨ ਕੰਨਸਟ੍ਰੇਟਰ ਵਾਪਸ ਜਮ੍ਹਾਂ ਕਰਾ ਕੇ ਆਪਣੀ ਦਿੱਤੀ ਹੋਈ ਸਕਿਓਰਿਟੀ ਨੂੰ ਪ੍ਰਾਪਤ ਕਰ ਸਕਦਾ ਹੈ।

ਦਸਦਈਏ ਕਿ ਪਿਛਲੇ ਕਈ ਦਿਨ੍ਹਾਂ ਤੋਂ ਸੂਬੇ ‘ਚ ਆਕਸੀਜਨ ਦੀ ਘਾਟ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ।ਸੂਬਾ ਸਰਕਾਰ ਵਲੋਂ ਲਗਾਤਾਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਕੇਂਦਰ ਤੋਂ ਆਕਸੀਜਨ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ।ਇਸ ਦੇ ਚੱਲਦੇ ਹੀ ਸੂਬਾ ਸਰਕਾਰ ਦੇ ਵਲੋਂ ਚਲਾਈ ਸਕੀਮ ਤਹਿਤ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਉਪਰਾਲਾ ਕੀਤਾ ਹੈ।

ਇਹ ਵੀ ਪੜੋ:ਹੈਦਰਾਬਾਦ ਹਵਾਈ ਅੱਡੇ 'ਤੇ ਪੁੱਜੀ ਸਪੁਤਨਿਕ ਵੀ (SPUTNIK-V) ਦੀ 30 ਲੱਖ ਡੋਜ਼

ABOUT THE AUTHOR

...view details