ਰੋਪੜ:ਐੱਸ.ਵਾਈ.ਐੱਲ. (SYL) ਨਹਿਰ ਰਾਹੀਂ ਖਰੜ ਅਤੇ ਮੁਹਾਲੀ ਆਦਿ ਸ਼ਹਿਰਾਂ ਤੋਂ ਆਇਆ ਪਾਣੀ ਪਿੰਡ ਡੂਮਛੇੜੀ (Village Dumchheri) ਨੇੜੇ ਟੁੱਟ ਗਿਆ ਹੈ। ਜਿਸ ਕਰਕੇ ਇੱਥੇ ਦੇ ਕਿਸਾਨਾਂ ਦੀ ਹਜ਼ਾਰਾ ਏਕੜ ਝੋਨੇ ਦੀ ਫਸਲ (Paddy crop) ਖ਼ਰਾਬ ਹੋ ਗਈ ਹੈ। ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਖ਼ਰਾਬ ਹੋ ਗਈ ਗਈ। ਜਿਸ ਦੇ ਚੱਲਦਿਆਂ ਇਸ ਦੇ ਹੱਲ ਲਈ ਪਿੰਡ ਡੂਮਛੇੜੀ ਅਤੇ ਆਲਮਪੁਰ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਐੱਸ.ਵਾਈ.ਐੱਲ. ਦੇ ਪਿੰਡ ਡੂਮਛੇੜੀ ਦੇ ਪੁਲ ਉੱਤੇ ਕੁਛ ਸਮੇਂ ਲਈ ਧਰਨਾ ਦੇ ਕੇ ਮੋਰਿੰਡਾ ਸਰਹਿੰਦ ਮਾਰਗ ਬੰਦ ਕੀਤਾ।
ਇਸ ਮੌਕੇ ‘ਤੇ ਦੋਵਾਂ ਪਾਸਿਆਂ ਤੋਂ ਟਰੈਫਿਕ ਬੰਦ ਹੋ ਗਈ ਅਤੇ ਧਰਨੇ ਦੀ ਸੂਚਨਾ ਮਿਲਣ ‘ਤੇ ਐੱਸ.ਐੱਚ.ਓ. ਮੋਰਿੰਡਾ (SHO morinda) ਹਰਕੀਰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦਕਿ ਕਿਸਾਨਾਂ ਵੱਲੋਂ ਕਿਸੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੂੰ ਬੁਲਾਉਣ ਦੀ ਮੰਗ ਰੱਖੀ ਗਈ ਜਿਹੜਾ ਉਨ੍ਹਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰ ਸਕੇ।