ਰੋਪੜ: ਪੰਜਾਬ 'ਚ ਸਕੂਲ ਫੀਸਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬੱਚਿਆਂ ਦੇ ਮਾਪੇ ਲਗਾਤਾਰ ਸ਼ਿਕਾਇਤਾਂ ਕਰ ਰਹੇ ਹਨ ਕਿ ਸਕੂਲਾਂ ਵੱਲੋਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫੀਸਾਂ ਨਾ ਭਰਨ 'ਤੇ ਉਨ੍ਹਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਨਾਂਅ ਸਕੂਲਾਂ ਤੋਂ ਕੱਟ ਦਿੱਤੇ ਜਾਣਗੇ। ਕੋਰੋਨਾ ਮਹਾਂਮਾਰੀ ਕਾਰਨ ਹਰ ਕੋਈ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਅਜਿਹੇ 'ਚ ਬੱਚਿਆਂ ਦੇ ਮਾਪਿਆਂ ਦਾ ਰੂਝਾਨ ਸਰਕਾਰੀ ਸਕੂਲਾਂ ਵੱਲ ਨੂੰ ਵੱਧ ਗਿਆ ਹੈ।
ਪੰਜਾਬ 'ਚ ਇਸ ਵਰ੍ਹੇ ਸਰਕਾਰੀ ਸਕੂਲਾਂ 'ਚ 15 ਫੀਸਦੀ ਦਾਖ਼ਲੇ 'ਚ ਵਾਧਾ - ਸਰਕਾਰੀ ਸਕੂਲਾਂ 'ਚ 15 ਫੀਸਦੀ ਦਾਖ਼ਲੇ 'ਚ ਵਾਧਾ
ਇਸ ਵਰ੍ਹੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 15 ਫੀਸਦੀ ਦਾਖ਼ਲੇ 'ਚ ਵਾਧਾ ਦਰਜ ਕੀਤਾ ਹੈ ਅਤੇ ਅਗਲੇ ਵਰ੍ਹੇ ਇਹ ਹੋਰ ਵਧਣ ਦੀ ਆਸ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਨੁਸਾਰ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖਿਆ ਵਿੱਚ ਅਨੇਕਾਂ ਸੁਧਾਰ ਕੀਤੇ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਸਕੂਲਾਂ ਨੂੰ ਉੱਚਾ ਚੁੱਕਣ ਵਾਸਤੇ ਅਨੇਕਾਂ ਯਤਨ ਕੀਤੇ ਗਏ। ਇਸ ਅਧੀਨ ਅਧਿਆਪਕਾਂ ਦੀ ਬਿਹਤਰ ਪਰਫਾਰਮਸ ਬਦਲੇ ਉਨ੍ਹਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ। ਸਕੂਲਾਂ ਦੀਆਂ ਬਿਲਡਿੰਗਾਂ ਅਤੇ ਇਨਫਰਾਸਟਰਕਚਰ ਵਿੱਚ ਸੁਧਾਰ, ਬਿਹਤਰ ਅਧਿਆਪਕ ਅਤੇ ਸੁਚਾਰੀ ਸਿੱਖਿਆ ਪ੍ਰਣਾਲੀ ਅਤੇ ਬੱਚਿਆਂ ਦੇ ਬਿਹਤਰ ਭਵਿੱਖ ਵਾਸਤੇ ਸਿੱਖਿਆ ਪ੍ਰਣਾਲੀ ਵਿੱਚ ਕਈ ਸੁਧਾਰ ਕੀਤੇ ਗਏ ਹਨ। ਇਨ੍ਹਾਂ ਸਾਰੇ ਯਤਨਾਂ ਦੇ ਕਾਰਨ ਨਿੱਜੀ ਸਕੂਲਾਂ ਦੇ ਵਿਚ ਪੜ੍ਹਨ ਵਾਲੇ ਬੱਚੇ ਤੇ ਉਨ੍ਹਾਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਵੱਲ ਵਿਸ਼ਵਾਸ ਵਧਿਆ ਹੈ। ਇਸ ਵਰ੍ਹੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 15 ਫੀਸਦੀ ਦਾਖ਼ਲੇ 'ਚ ਵਾਧਾ ਦਰਜ ਕੀਤਾ ਹੈ ਅਤੇ ਅਗਲੇ ਵਰ੍ਹੇ ਇਹ ਹੋਰ ਵਧਣ ਦੀ ਆਸ ਹੈ।
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਨੁਸਾਰ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖਿਆ ਵਿੱਚ ਅਨੇਕਾਂ ਸੁਧਾਰ ਕੀਤੇ ਗਏ ਹਨ। ਇਸ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਐਡਮੀਸ਼ਨਾਂ ਹੋਈਆਂ ਹਨ। ਉਨ੍ਹਾਂ ਮੁਤਾਬਕ ਸਰਕਾਰੀ ਸਕੂਲਾਂ ਅਤੇ ਅਦਾਰਿਆਂ ਦੇ ਵਿੱਚ ਕੁਆਲੀਫਾਈਡ ਟੀਚਰਾਂ ਵੱਲੋਂ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।