ਰੂਪਨਗਰ:ਸਕੂਲਾਂ ਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਹੈ। ਜਿੱਥੇ ਸਹੀ ਕੰਮ, ਸਹੀ ਇਨਸਾਨ ਬਣ ਦੀ ਸੇਧ ਮਿਲਦੀ ਹੈ, ਪਰ ਜੇਕਰ ਉਨ੍ਹਾਂ ਹੀ ਸਕੂਲਾਂ ਵਿੱਚ ਚੋਰੀ ਹੋਣ ਲੱਗ ਜਾਵੇ ਤਾਂ ਤੁਸੀਂ ਕੀ ਕਹੋਗੇ। ਅਜਿਹਾ ਹੀ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਲਗੀਧਾਰ ਕੰਨਿਆ ਪਾਠਸ਼ਾਲਾ ਵਿੱਚ ਚੋਰੀ ਕੀਤੀ ਗਈ ਹੈ। ਸਵੇਰੇ ਸਕੂਲ ਆ ਕੇ ਜਦੋਂ ਕਲਾਸਾਂ ਦੇ ਦਰਵਾਜੇ ਖੋਲ੍ਹੇ ਗਏ ਤਾਂ ਬੱਚਿਆਂ ਨੇ ਦੇਖਿਆ ਕਿ ਇੱਕ ਨਹੀਂ ਦੋ ਨਹੀਂ ਬਲਕਿ ਚਾਰ ਕਲਾਸਾਂ ਦੀਆਂ ਖਿੜਕੀਆਂ ਨਾਲੋਂ ਗਰੀਲਾਂ ਗਾਇਬ ਹਨ। ਇਸ ਤੋਂ ਬਾਅਦ ਅਧਿਆਪਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਮਨਜਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿਟੀ ਥਾਣਾ ਰੂਪਨਗਰ ਦੇ ਵਿੱਚ ਇਸ ਬਾਬਤ ਇਤਲਾਹ ਦੇ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਚੋਰੀ ਨਾਲ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ। ਸਕੂਲ ਪ੍ਰਬੰਧਕ ਮੁਤਾਬਿਕ ਇਹ ਸਕੂਲ ਪਹਿਲਾਂ ਹੀ ਲੋਕਾਂ ਦੀ ਸਹਾਇਤਾ ਨਾਲ ਚੱਲ ਰਿਹਾ ਹੈ।
ਜਾਂਚ ਅਧਿਕਾਰੀ ਦਾ ਬਿਆਨ: ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਪਵਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਇਤਲਾਹ ਮਿਲੀ ਸੀ ਕਿ ਰੂਪਨਗਰ ਦੇ ਕਲਗੀਧਰ ਕੰਨਿਆ ਪਾਠਸ਼ਾਲਾ ਦੇ ਵਿਚ ਚੋਰੀ ਦੀ ਘਟਨਾ ਵਾਪਰੀ ਹੈ। ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਅਤੇ ਜਗ੍ਹਾ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਸਕੂਲ ਪ੍ਰਬੰਧਕਾਂ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਤੇ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।