ਅਨੰਦਪੁਰ ਸਾਹਿਬ :ਨੰਗਲ ਦੇ ਪਿੰਡ ਹਰਸਾ ਬੇਲਾ ਜਿੱਥੇ ਹੜ੍ਹ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਸੀ। ਪਿੰਡ ਦਾ ਕਾਫੀ ਹਿੱਸਾ ਦਰਿਆ ਨਾਲ ਘਿਰਿਆ ਦੇ ਕਾਰਨ ਕਾਫੀ ਘਰ ਖਾਲੀ ਕਰਨ ਲਈ ਪਰਿਵਾਰ ਮਜਬੂਰ ਹੋਏ ਸਨ। ਇਸ ਹੜ੍ਹ ਦੇ ਕਾਰਣ ਸਤਲੁਜ ਦਰਿਆ ਦੇ ਤੇਜ਼ ਵਹਾਅ ਹੋਣ ਕਰਕੇ ਅਤੇ ਮਿੱਟੀ ਨੂੰ ਪਾੜ ਪੈਣ ਕਾਰਨ ਦੋ ਘਰ ਅਤੇ ਇੱਕ ਸਰਕਾਰੀ ਆਂਗਨਵਾੜੀ ਵੀ ਦਰਿਆ ਵਿੱਚ ਸਮਾ ਗਏ ਸਨ ਅਤੇ ਪਿੰਡ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਸੀ, ਜਿਸ ਦੀ ਖਬਰ ਈਟੀਵੀ ਭਾਰਤ ਨੇ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਸੀ।
Flood in Punjab: ਨੰਗਲ ਦੇ ਪਿੰਡ ਹਰਸਾ ਬੇਲਾ 'ਚ ਡੰਗਾ ਲਗਾਉਣ ਦਾ ਕੰਮ ਸ਼ੁਰੂ, ਸਤਲੁਜ ਦਰਿਆ ਕਾਰਣ ਪਾਣੀ ਦੇ ਵਧੇ ਪੱਧਰ 'ਚ ਸਮਾਉਣ ਲੱਗਾ ਸੀ ਇਲਾਕਾ - ਪੰਜਾਬ ਵਿੱਚ ਹੜ੍ਹ
ਰੋਪੜ ਦੀ ਸਬ ਡਵੀਜ਼ਨ ਨੰਗਲ ਵਿੱਚ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਇਲਾਕੇ ਦੇ ਪਿੰਡ ਹਰਸਾ ਬੇਲਾ ਨੂੰ ਪਾਣੀ ਦੀ ਮਾਰ ਝੱਲਣੀ ਪਈ ਅਤੇ ਜ਼ਮੀਨ ਨੂੰ ਲੱਗ ਰਹੇ ਖੋਰੇ ਕਾਰਣ ਵੱਡਾ ਇਲਾਕਾ ਪਾਣੀ ਵਿੱਚ ਸਮਾ ਗਿਆ। ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਡੰਗੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
Published : Aug 28, 2023, 6:05 PM IST
ਪ੍ਰਸ਼ਾਸਨ ਹੋਇਆ ਚੌਕਸ: ਖ਼ਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੌਕਾ ਦੇਖਿਆ ਸੀ ਅਤੇ ਅਧਿਕਾਰੀਆਂ ਨੂੰ ਗੁਰੂ ਘਰ ਅਤੇ ਬਾਕੀ ਰਹਿੰਦੇ ਘਰਾਂ ਨੂੰ ਬਚਾਉਣ ਲਈ ਜੰਗੀ ਪੱਧਰ ਉੱਤੇ ਕੰਮ ਕਰਨ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਐੱਨ.ਡੀ ਆਰਐੱਫ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੋਗਾ ਸੰਭਾਲਿਆ ਅਤੇ ਡੰਗੇ ਲਗਾਉਣ ਦਾ ਕੰਮ ਸ਼ੁਰੂ ਕੀਤਾ।ਹੁਣ ਦਰਿਆ ਤੋਂ ਗੁਰੂ ਘਰ ਦੀ ਦੂਰੀ 80 ਫੁੱਟ ਦੇ ਕਰੀਬ ਰਹਿ ਗਈ ਹੈ। ਮੌਕੇ ਉੱਤੇ ਮੌਜੂਦ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਦਿਨ ਰਾਤ ਨਜ਼ਰ ਰੱਖਦੇ ਹਨ ਅਤੇ ਸਮੇਂ-ਸਮੇਂ ਉੱਤੇ ਆ ਕੇ ਹਾਲਾਤਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ।
- Punjab Cabinet Meeting: ਪੰਜਾਬ ਵਜ਼ਾਰਤ ਦੀ ਮੀਟਿੰਗ 'ਚ ਵੱਡਾ ਫੈਸਲਾ, ਸੀਐੱਮ ਸਮੇਤ ਬਾਕੀ ਮੰਤਰੀਆਂ ਦੀ ਗ੍ਰਾਂਟ ਦੇ ਕੋਟੇ 'ਚ ਲੱਗਾ ਵੱਡਾ ਕੱਟ
- ਲੁਧਿਆਣਾ ਦਾ ਸਰਕਾਰੀ ਬੱਦੋਵਾਲ ਸਕੂਲ ਬੰਦ, ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਲੱਗਣਗੀਆਂ ਕਲਾਸਾਂ
- Punjab flood: ਤਰਨਤਾਰਨ 'ਚ ਟੁੱਟੇ ਬੰਨ੍ਹ ਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ 'ਚ ਪੂਰਿਆ, 900 ਫੁੱਟ ਦੇ ਕਰੀਬ ਬੰਨ੍ਹ ਨੂੰ ਪਿਆ ਸੀ ਪਾੜ
ਲੋਕਾਂ ਦਾ ਹੋਇਆ ਉਜਾੜਾ:ਜੇਕਰ ਗੱਲ ਕੀਤੀ ਜਾਵੇ ਨੰਗਲ ਦੇ ਪਿੰਡ ਹਰਸਾ ਬੇਲਾ ਜਿੱਥੇ ਹੜ੍ਹ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ। ਉੱਥੇ ਹੀ ਕਾਫੀ ਪਰਿਵਾਰਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ, ਇਸ ਮੌਕੇ ਉਹਨਾਂ ਦਾ ਦਰਦ ਝਲਕਦਾ ਵੀ ਨਜ਼ਰ ਆਇਆ ਸੀ ਕਿਉਂਕਿ ਅਜੋਕੇ ਸਮੇਂ ਵਿੱਚ ਘਰ ਬਣਾਉਣਾ ਬਹੁਤ ਹੀ ਮੁਸ਼ਕਿਲ ਵਾਲੀ ਗੱਲ ਹੈ। ਅਜਿਹੇ ਵਿੱਚ ਬਣਿਆ ਬਣਾਇਆ ਘਰ ਛੱਡਣਾ ਸਭ ਤੋਂ ਵੱਡੀ ਦੁੱਖ ਦੀ ਘੜੀ ਹੁੰਦੀ ਹੈ। ਹੁਣ ਇਨ੍ਹਾਂ ਪਰਿਵਾਰਾਂ ਨੂੰ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਜਾਂ ਫਿਰ ਕਿਰਾਏ ਉੱਤੇ ਮਕਾਨ ਲੈ ਕੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹੜ੍ਹ ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉੱਜੜੇ ਪਰਿਵਾਰਾਂ ਦਾ ਕੋਈ ਢੁਕਵਾਂ ਹੱਲ ਕੱਢਿਆ ਜਾਵੇ ਤਾਂ ਜੋ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਪਰਿਵਾਰਾਂ ਨੂੰ ਹੌਂਸਲਾ ਅਤੇ ਕੁੱਝ ਨਾ ਕੁੱਝ ਰਾਹਤ ਮਿਲ ਸਕੇ।