ਨੰਗਲ :ਨੰਗਲ ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਦੇ ਵਲੋਂ ਪਿੰਡ ਪੱਸੀਵਾਲ ਨੂੰ ਮਾਈਕਰੋ ਕੰਟੈਨਮੈਂਟ ਜ਼ੋਨ ਐਲਾਨ ਦਿੱਤਾ ਹੈ।ਦੱਸ ਦਈਏਕ ਕਿ ਇਕ ਦਿਨ ਵਿਚ 22 ਲੋਕ ਪਾਜ਼ੀਟਿਵ ਆਉਣ ਤੋਂ ਬਾਅਦ ਪਿੰਡ ਨੂੰ ਮਾਈਕਰੋ ਕੰਟੇਨਮੈਂਟ ਜੋਨ ਬਣਾਇਆ ਗਿਆ ਹੈੈ। ਐਸ ਡੀ ਐਮ ਨੂੰ ਗਰਗ ਦੇ ਆਦੇਸ਼ਾਂ ਤੋਂ ਬਾਅਦ 21 ਮਈ ਤੱਕ ਪਿੰਡ ਕੰਟੇਨਮੈਂਟ ਜੋਨ ਵਿੱਚ ਰਹੇਗਾ।
ਇਸ ਸਮੇਂ ਦੌਰਾਨ 11 ਵਿਭਾਗਾਂ ਨੂੰ ਵੱਖ ਵੱਖ ਕਿਸਮਾਂ ਦੇ ਲਾਜ਼ਮੀ ਪ੍ਰਬੰਧਾਂ ਅਤੇ ਲਾਜ਼ਮੀ ਸੇਵਾਵਾਂ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਹਾਲਤਾਂ ਦੇ ਮੱਦੇਨਜ਼ਰ ਇਸ ਖੇਤਰ ਵਿੱਚ ਮੈਡੀਕਲ ਸਟੋਰ, ਕਰਿਆਨੇ ਅਤੇ ਦੁੱਧ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹ ਸਕਣਗੀਆਂ। ਇਨ੍ਹਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਪਿੰਡ ਨਹੀਂ ਜਾਣ ਦਿੱਤਾ ਜਾਵੇਗਾ। ਜ਼ੋਨ ਵਿਚ 100 ਫੀਸਦ ਨਮੂਨੇ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮਾਸਕ, ਸੈਨੀਟਾਈਜ਼ਰ ਮੁਹੱਈਆ ਕਰਵਾਉਣ ਲਈ, ਪਾਣੀ ਵਰਗੀਆਂ ਲਾਜ਼ਮੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੂਜੇ ਵਿਭਾਗਾਂ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਪਰ ਵੱਡੀ ਗੱਲ ਵੇਖਣ ਨੂੰ ਮਿਲੀ ਕਿ ਪ੍ਰਸ਼ਾਸਨ ਦੇ ਪੂਰੇ ਇੰਤਜਾਮਾਂ ਦੀ ਪੋਲ ਵੀ ਖੁੱਲ ਗਈ ਹੈ ਕਿਉਂਕਿ ਪਿੰਡ ਵਿੱਚ ਸੈਂਪਲ ਲੈਣ ਲਈ ਵਿਭਾਗ ਵਲੋਂ ਸਿਰਫ ਇਕ ਹੀ ਮੁਲਾਜ਼ਮ ਭੇਜਿਆ ਗਿਆ ਸੀ ਅਤੇ ਉਸ ਵਲੋਂ ਪੂਰੇ ਦਿਨ ਵਿਚ ਸਿਰਫ 23 ਸੈਂਪਲ ਹੀ ਲਏ ਗਏ।